ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਅੰਮ੍ਰਿਤਸਰ, 12 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਦੋ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਉਣ ਦੇ ਧਮਕੀ ਭਰੇ ਈ.ਮੇਲ ਮਿਲੇ ਹਨ, ਜਿਸ ਉਪਰੰਤ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ। ਅੱਜ ਇਥੇ ਪੁਤਲੀ ਘਰ ਸਥਿਤ ਸਕੂਲ ਸੀਨੀਅਰ ਸਟਡੀ ਵਿਖੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਇਮਾਰਤ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਨੂੰ ਵੀ ਧਮਕੀ ਭਰੀ ਈ.ਮੇਲ ਆਈ ਹੈ।
;
;
;
;
;
;
;
;