ਭਾਰਤ ਪੁੱਜੇ ਲਿਓਨਲ ਮੈਸੀ
ਕੋਲਕਾਤਾ, 13 ਦਸੰਬਰ- ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ 14 ਸਾਲਾਂ ਬਾਅਦ ਅੱਜ ਭਾਰਤ ਪੁੱਜੇ। ਉਨ੍ਹਾਂ ਦੇ ਨਾਲ ਉਰੂਗਵੇ ਦੇ ਸਟਾਰ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਹਨ। ਤਿੰਨੋਂ ਖਿਡਾਰੀ ਸਵੇਰੇ 2:30 ਵਜੇ ਕੋਲਕਾਤਾ ਹਵਾਈ ਅੱਡੇ 'ਤੇ ਪਹੁੰਚੇ। ਮੈਸੀ ਸੰਯੁਕਤ ਰਾਸ਼ਟਰ ਬਾਲ ਫੰਡ (UNICEF) ਦੇ ਬ੍ਰਾਂਡ ਅੰਬੈਸਡਰ ਹਨ ਅਤੇ ਭਾਰਤ ਵਿਚ ‘‘ਗੋਟ ਇੰਡੀਆ’’ ਟੂਰ ਦਾ ਸੰਚਾਲਨ ਕਰ ਰਹੇ ਹਨ।
ਮੈਸੀ 15 ਦਸੰਬਰ ਤੱਕ ਤਿੰਨ ਦਿਨਾਂ ਵਿਚ ਚਾਰ ਸ਼ਹਿਰਾਂ ਦਾ ਦੌਰਾ ਕਰੇਗਾ, ਜਿਸ ਵਿਚ ਹੈਦਰਾਬਾਦ, ਮੁੰਬਈ ਅਤੇ ਨਵੀਂ ਦਿੱਲੀ ਸ਼ਾਮਿਲ ਹੈ। ਕੋਲਕਾਤਾ ਵਿਚ ਉਹ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ਮੁਲਾਕਾਤ ਕਰਨਗੇ। ਉਹ ਮੁੰਬਈ ਵਿਚ ਸਚਿਨ ਤੇਂਦੁਲਕਰ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਦੀ ਫੇਰੀ 15 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸਮਾਪਤ ਹੋਵੇਗੀ।
;
;
;
;
;
;
;
;