JALANDHAR WEATHER

ਛਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ 10 ਨਕਸਲੀਆਂ ਵਲੋਂ ਆਤਮ ਸਮਰਪਣ

ਰਾਏਪੁਰ, 12 ਦਸੰਬਰ - ਛਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਅੱਜ 6 ਔਰਤਾਂ ਸਣੇ ਦਸ ਨਕਸਲੀਆਂ ਨੇ ਆਤਮ ਸਮਰਪਣ ਕੀਤਾ। ਇਨ੍ਹਾਂ ਸਾਰੇ ਨਕਸਲੀਆਂ ’ਤੇ ਕੁੱਲ 33 ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਸੁਪਰਡੈਂਟ ਕਿਰਨ ਚਵਾਨ ਨੇ ਕਿਹਾ ਕਿ ਇਸ ਸਾਲ ਜ਼ਿਲ੍ਹੇ ਵਿਚ ਕੁੱਲ 263 ਨਕਸਲੀ ਹਿੰਸਾ ਛੱਡ ਕੇ ਮੁੱਖ ਧਾਰਾ ਵਿਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਪੁਨਰਵਾਸ ਪਹਿਲਕਦਮੀ ਤਹਿਤ ਸੀਨੀਅਰ ਪੁਲੀਸ, ਕੇਂਦਰੀ ਰਿਜ਼ਰਵ ਪੁਲੀਸ ਬਲ (ਸੀ.ਆਰ.ਪੀ.ਐਫ.) ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਨ੍ਹਾਂ ਕਾਡਰਾਂ ਨੇ ਆਤਮ ਸਮਰਪਣ ਕੀਤਾ। ਉਨ੍ਹਾਂ ਨੇ ਇਕ ਏ.ਕੇ.-47 ਰਾਈਫਲ, ਦੋ ਸਵੈ-ਲੋਡਿੰਗ ਰਾਈਫਲਾਂ (ਐਸ.ਐਲ.ਆਰ.), ਇਕ ਸਟੇਨਗਨ ਅਤੇ ਇਕ ਬੈਰਲ ਗ੍ਰੇਨੇਡ ਲਾਂਚਰ (ਬੀ.ਜੀ.ਐਲ.) ਵੀ ਸੌਂਪੇ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਲ ਹੀ ਵਿਚ ਆਤਮ ਸਮਰਪਣ ਦੀ ਗਿਣਤੀ ਦਰਸਾਉਂਦੀ ਹੈ ਕਿ ਖੇਤਰ ਵਿਚ ਵਿਸ਼ਵਾਸ, ਸ਼ਾਂਤੀ ਅਤੇ ਵਿਕਾਸ ਦੀ ਪ੍ਰਕਿਰਿਆ ਲਗਾਤਾਰ ਤੇਜ਼ ਹੋ ਰਹੀ ਹੈ। ਇੰਸਪੈਕਟਰ ਜਨਰਲ ਆਫ਼ ਪੁਲਿਸ (ਬਸਤਰ ਰੇਂਜ) ਸੁੰਦਰਰਾਜ ਪੱਟੀਲਿੰਗਮ ਨੇ ਕਿਹਾ ਕਿ ਪਿਛਲੇ 11 ਮਹੀਨਿਆਂ ਵਿਚ ਬਸਤਰ ਖੇਤਰ ਵਿਚ ਘੱਟੋ-ਘੱਟ 1,514 ਮਾਓਵਾਦੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੋਲਿਟ ਬਿਊਰੋ ਮੈਂਬਰ ਦੇਵਜੀ, ਦੰਡਕਾਰਣਿਆ ਸਪੈਸ਼ਲ ਜ਼ੋਨਲ ਕਮੇਟੀ ਮੈਂਬਰ ਪੱਪਾ ਰਾਓ, ਦੇਵਾ (ਬਰਸੇ ਦੇਵਾ) ਅਤੇ ਹੋਰਾਂ ਸਮੇਤ ਬਾਕੀ ਮਾਓਵਾਦੀਆਂ ਕੋਲ ਹਿੰਸਾ ਛੱਡਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ