ਚੋਣ ਰਿਹਰਸਲ ਦੌਰਾਨ ਹਾਜ਼ਰ ਮੁਲਾਜਮਾਂ ਨੂੰ ਭੇਜੇ ਜਾ ਰਹੇ ਹਨ ਗ਼ੈਰ ਹਾਜ਼ਰ ਰਹਿਣ ਦੇ ਨੋਟਿਸ
ਸੰਗਰੂਰ, 12 ਦਸੰਬਰ ( ਧੀਰਜ ਪਸ਼ੌਰੀਆ ) - ਡੈਮੋਕਰੇਟਿਕ ਟੀਚਰਜ਼ ਫਰੰਟ ਵਲੋਂ ਜ਼ਿਲਾ ਸੰਗਰੂਰ ਦੀ ਚੋਣ ਪ੍ਰਕਿਰਿਆ ਦਾ ਕੰਮ ਬੁਰੀ ਤਰ੍ਹਾਂ ਵਿਗੜਨ ਦਾ ਦੋਸ਼ ਲਗਾਉਂਦਿਆਂ, ਜ਼ਿਲਾ ਸੰਗਰੂਰ ਦੇ ਪ੍ਰਸ਼ਾਸਨ ਤੋਂ ਤੁਰੰਤ ਇਸ ਨੂੰ ਸਹੀ ਕਰਨ ਦੀ ਮੰਗ ਕੀਤੀ। ਜ਼ਿਲਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਹੋਰਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣ ਹਲਕੇ ਛਾਜਲੀ ਵਿਚ ਚੋਣ ਰਿਹਿਰਸਲ ਦੌਰਾਨ ਹਾਜ਼ਰ ਰਹਿਣ ਵਾਲੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਗ਼ੈਰ ਹਾਜ਼ਰ ਰਹਿਣ ਦਾ ਨੋਟਿਸ ਜਾਰੀ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮ ਸੈਂਕੜੇ ਕਿਲੋਮੀਟਰਾਂ ਤੋਂ ਸੰਗਰੂਰ ਦੇ ਚੋਣ ਕਮਿਸ਼ਨਰ ਅਧਿਕਾਰੀ ਦੇ ਦਫ਼ਤਰ ਵਿਚ ਪਹੁੰਚੇ। ਬਿਨਾਂ ਕਾਰਨ ਬਹੁਤ ਸਾਰੇ ਮੁਲਾਜ਼ਮਾਂ ਦੀ ਖੱਜਲ ਖੁਆਰੀ ਕੀਤੀ ਗਈ ਇਨ੍ਹਾਂ ਚੋਣਾਂ ਵਿਚ ਬੀ. ਐਲ. ਓਜ਼ ਦੀ ਪੋਲ ਡਿਊਟੀ ਸੰਬੰਧੀ ਮਸਲਾ ਗਰਮਾਇਆ ਰਿਹਾ, ਜਿਸ ਵਿਚ ਸਟੇਟ ਚੋਣ ਕਮਿਸ਼ਨਰ ਵਲੋਂ ਪਹਿਲਾਂ ਬੀ. ਐਲ. ਓਜ਼ ਦੀ ਪੋਲ ਡਿਊਟੀ, ਕੱਟਣ ਸੰਬੰਧੀ ਪੱਤਰ ਜਾਰੀ ਕੀਤਾ ਗਿਆ। ਪਰ ਜ਼ਿਲ੍ਹਾ ਸੰਗਰੂਰ ਦੇ ਚੋਣ ਅਧਿਕਾਰੀਆਂ ਵਲੋਂ ਸਟੇਟ ਚੋਣ ਕਮਿਸ਼ਨਰ ਦੇ ਤੀਜੇ ਪੱਤਰ ਨੂੰ ਅਣਗੌਲਿਆਂ ਕਰਦੇ ਹੋਏ ਪਹਿਲਾਂ ਤੋਂ ਪੋਲ ਡਿਊਟੀ ਵਿਚ ਲੱਗੇ ਹੋਏ ਸਾਰੇ ਬੀ. ਐਲ. ਓਜ਼ ਦੀ ਪੋਲ ਡਿਊਟੀ ਲਗਾਈ ਜਾ ਰਹੀ ਹੈ, ਜੋ ਕਿ ਸਰਾਸਰ ਗ਼ਲਤ ਹੈ।
;
;
;
;
;
;
;
;