ਅਸੀਂ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਜਾ ਰਹੇ ਹਾਂ - ਕੇਰਲ ਸਥਾਨਕ ਸਰਕਾਰਾਂ ਚੋਣਾਂ ਚੋਣਾਂ ਬਾਰੇ ਕੇਸੀ ਵੇਣੂਗੋਪਾਲ
ਨਵੀਂ ਦਿੱਲੀ, 13 ਦਸੰਬਰ - ਕੇਰਲ ਦੀਆਂ ਸਥਾਨਕ ਸਰਕਾਰਾਂ ਚੋਣਾਂ ਬਾਰੇ, ਕਾਂਗਰਸ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਨੇ ਕਿਹਾ, "ਇਹ ਕੇਰਲ ਦੇ ਸਥਾਨਕ ਬਾਡੀ ਚੋਣਾਂ ਦੇ ਇਤਿਹਾਸ ਵਿਚ ਇਕ ਅਜਿਹੀ ਚੋਣ ਹੈ ਜਿੱਥੇ ਯੂਡੀਐਫ ਅਤੇ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਇਹ ਸਾਡੇ ਲਈ ਇਕ ਵੱਡੀ ਜਿੱਤ ਹੈ। ਯਕੀਨਨ, ਰੁਝਾਨ ਬਹੁਤ ਸਪੱਸ਼ਟ ਹੈ; ਅਸੀਂ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਜਾ ਰਹੇ ਹਾਂ। ਅਸੀਂ ਤਿਰੂਵਨੰਤਪੁਰਮ ਕਾਰਪੋਰੇਸ਼ਨ ਵਿਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪਰ ਸਮੱਸਿਆ ਇਹ ਹੈ ਕਿ ਸੀਪੀਐਮ ਨੇ ਬਿਲਕੁਲ ਵੀ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਵਿਰੁੱਧ ਇਕ ਵੱਡੀ ਸੱਤਾ ਵਿਰੋਧੀ ਲਹਿਰ ਸੀ। ਇਨ੍ਹਾਂ ਦਿਨਾਂ ਵਿਚ ਉਨ੍ਹਾਂ ਦੀਆਂ ਨੀਤੀਆਂ ਅਜਿਹੀਆਂ ਹਨ ਕਿ ਉਹ ਕੇਂਦਰ ਸਰਕਾਰ ਦਾ ਪੂਰੀ ਤਰ੍ਹਾਂ ਸਮਰਥਨ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਵਰਕਰਾਂ ਨੇ ਕੁਝ ਸੀਟਾਂ 'ਤੇ ਭਾਜਪਾ ਨੂੰ ਵੋਟ ਦਿੱਤੀ ਸੀ। ਇਸ ਲਈ ਇਹ ਨਤੀਜਾ ਆਇਆ ਹੈ। ਪਰ ਅਸੀਂ ਇਸ ਵਿਰੁੱਧ ਲੜਾਂਗੇ..."।
;
;
;
;
;
;
;
;