JALANDHAR WEATHER

ਕੌਮੀ ਲੋਕ ਅਦਾਲਤ ਦੌਰਾਨ 870 ਕੇਸਾਂ ਦਾ ਨਿਪਟਾਰਾ

ਮਲੇਰਕੋਟਲਾ, 13 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ ਸਕੱਤਰ,ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਮਲੇਰਕੋਟਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।
ਕੌਮੀ ਲੋਕ ਅਦਾਲਤ ਦੇ ਤਹਿਤ ਕੋਰਟ ਕੰਪਲੈਕਸ ਵਿਖੇ ਬੈਂਚ ਐਡੀਸਨਲ ਜਿਲ੍ਹਾ ਅਤੇ ਸੈਸਨਜ ਜੱਜ ਮਾਲੇਰਕੋਟਲਾ ਪਰਮਿੰਦਰ ਸਿੰਘ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ) ਕਮ- ਜੇ.ਐਮ.ਆਈ.ਸੀ. ਤੇਜਿੰਦਰ ਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਿਵੀਜਨ) ਕਮ- ਜੇ.ਐਮ.ਆਈ.ਸੀ.ਵਿਸ਼ਵ ਗੁਪਤਾ, ਸਿਵਲ ਜੱਜ (ਜੂਨੀਅਰ ਡਿਵੀਜਨ )ਕਮ-ਜੇ.ਐਮ. ਆਈ. ਸੀ. ਮਿਸ ਕਾਲਜ ਅਧੀਨ ਲੋਕਾਂ ਦੀ ਸੁਵਿਧਾ ਲਈ ਸਥਾਪਿਤ ਕੀਤੇ ਗਏ ।ਇਸ ਕੌਮੀ ਲੋਕ ਅਦਾਲਤ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਇਸ ਲੋਕ ਅਦਾਲਤ ਤਹਿਤ ਕੋਰਟ ਕੰਪਲੈਕਸ ਵਿਖੇ 1072 ਕੇਸ ਨਿਪਟਾਰੇ ਲਈ ਰੱਖੇ ਗਏ ਜਿਨ੍ਹਾਂ ਵਿਚੋ 870 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ