JALANDHAR WEATHER

ਵੋਟਰ ਸੂਚੀਆਂ ਵਿਚ ਨਾਮ ਨਾ ਹੋਣ ਕਾਰਨ ਵੋਟਰ ਬਿਨਾਂ ਵੋਟ ਪਾਏ ਵਾਪਸ ਪਰਤੇ

ਹਰੀਕੇ ਪੱਤਣ,  14 ਦਸੰਬਰ ( ਸੰਜੀਵ ਕੁੰਦਰਾ)- ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵੋਟਾਂ ਪਾਉਣ ਨੂੰ ਲੈ ਕੇ ਵੋਟਰ ਬਹੁਤ ਖੱਜਲ ਖੁਆਰ ਹੋ ਰਹੇ ਹਨ। ਭਾਰੀ ਠੰਢ ਅਤੇ ਧੁੰਦ ਦੇ ਬਾਵਜੂਦ ਵੋਟਰ ਪੋਲਿੰਗ ਬੂਥਾਂ ’ਤੇ ਪੁੱਜੇ ਹੋਏ ਹਨ ਪਰੰਤੂ ਉਨ੍ਹਾਂ ਨੂੰ ਵੋਟਰ ਸੂਚੀਆਂ ਵਿਚ ਆਪਣੀਆਂ ਵੋਟਾਂ ਹੀ ਨਹੀਂ ਮਿਲ ਰਹੀਆਂ। ਵੋਟਾਂ ਨਾ ਮਿਲਣ ਕਾਰਨ ਹਰੀਕੇ ਪੱਤਣ ਦੇ ਵੋਟਰ ਨਿਰਾਸ਼ ਹੋ ਕੇ ਬਿਨਾਂ ਵੋਟ ਪਾਏ ਘਰ ਨੂੰ ਜਾ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਹਰੀਕੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਹਰੀਕੇ ਵਿਖੇ ਬਣੇ ਪੋਲਿੰਗ ਬੂਥ ਵੀ ਵਿਹਲੇ ਪਏ ਹੋਏ ਹਨ। ਇਸ ਮੌਕੇ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਰੀ ਅਤੇ ਮੇਰੀ ਪਤਨੀ ਸੀਮਾ ਰਾਣੀ ਦੀ ਵੋਟ ਹੀ ਵੋਟਰ ਸੂਚੀ ਵਿਚੋਂ ਗਾਇਬ ਹੈ।ਇਸ ਤਰ੍ਹਾਂ ਮਲਕੀਤ ਸਿੰਘ ਨੇ ਕਿਹਾ ਕਿ ਮੇਰੀ ਵੋਟ ਵੀ ਵੋਟਰ ਸੂਚੀ ਵਿਚੋਂ ਨਹੀਂ ਮਿਲੀ, ਜਿਸ ਕਾਰਨ ਮੈਂ ਬਿਨਾ ਵੋਟ ਪਾਏ ਵਾਪਸ ਜਾ ਰਿਹਾ ਹੈ।

ਹਰੀਕੇ ਪੱਤਣ ਨਿਵਾਸੀ ਸਾਵਰ ਦਾਸ ਗੋਇਲ ਨੇ ਕਿਹਾ ਉਹ ਸਵੇਰੇ ਤੋਂ ਵੋਟ ਪਾਉਣ ਲਈ ਆਏ ਹਨ। ਬੜੀ ਖੱਜਲ ਖ਼ੁਆਰੀ ਤੋਂ ਬਾਅਦ ਮੈਨੂੰ ਮੇਰੀ ਵੋਟ ਵੋਟਰ ਸੂਚੀ ਵਿਚੋਂ ਮਿਲੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੀਆਂ ਵੋਟਾਂ ਵੀ ਅਲੱਗ ਅਲੱਗ ਵਾਰਡਾਂ ਦੀਆਂ ਵੋਟਰ ਸੂਚੀਆਂ ਵਿਚੋਂ ਮਿਲੀਆਂ। ਇਸ ਮੌਕੇ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਲੋਕਾਂ ਦੇ ਨਾਮ ਨਾ ਹੋਣ ਕਾਰਨ ਵੋਟਰ ਸਵੇਰ ਤੋਂ ਹੀ ਬਹੁਤ ਖੱਜਲ ਖੁਆਰ ਹੋ ਰਹੇ ਹਨ। ਵੋਟਰ ਸੂਚੀਆਂ ਵਿਚ ਨਾਮ ਨਾ ਆਉਣ ਕਾਰਨ ਵੋਟਰ ਬਿਨਾਂ ਵੋਟ ਪਾਏ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੋਟਾਂ ਵੋਟਰ ਸੂਚੀਆਂ ਵਿਚ ਨਾ ਮਿਲਣ ਕਾਰਨ ਕਸਬਾ ਹਰੀਕੇ ਪੱਤਣ ਵਿਚ ਵੋਟ ਪ੍ਰਤੀਸ਼ਤ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ