JALANDHAR WEATHER

ਕਾਂਗਰਸ ਪਾਰਟੀ ਵਿਚ ਹਰ ਕਿਸੇ ਲਈ ਖੁੱਲ੍ਹੇ ਹਨ ਦਰਵਾਜ਼ੇ- ਰਾਜਾ ਵੜਿੰਗ

ਨਵੀਂ ਦਿੱਲੀ, 14 ਦਸੰਬਰ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਮਲੀਲਾ ਮੈਦਾਨ ਭਰ ਜਾਵੇਗਾ ਅਤੇ ਇਹ ਇਕ ਅਜਿਹੀ ਇਤਿਹਾਸਕ ਰੈਲੀ ਹੋਵੇਗੀ, ਜਿਸ ਨੂੰ ਦੁਨੀਆ ਯਾਦ ਰੱਖੇਗੀ। ਪੂਰੇ ਦੇਸ਼ ਵਿਚ ਚਰਚਾ ਹੈ ਕਿ ਭਾਜਪਾ ਨੇ ਵੋਟ ਚੋਰੀ ਰਾਹੀਂ ਚੋਣਾਂ ਲੁੱਟੀਆਂ ਹਨ ਅਤੇ ਹਰ ਜਗ੍ਹਾ ਸਰਕਾਰਾਂ ਬਣਾਈਆਂ ਹਨ।

ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਸੰਬੰਧੀ ਉਨ੍ਹਾਂ ਕਿਹਾ ਕਿ ਕਿਸੇ ਦਾ ਸਮਰਥਨ ਕੀਤੇ ਬਿਨਾਂ, ਮੈਂ ਕਹਿੰਦਾ ਹਾਂ ਕਿ ਨੇਤਾਵਾਂ ਨੂੰ ਜ਼ਰੂਰ ਸੱਚ ਬੋਲਣਾ ਚਾਹੀਦਾ ਹੈ, ਪਰ ਜ਼ਿਆਦਾਤਰ ਝੂਠ ਬੋਲਦੇ ਹਨ, ਭਾਵੇਂ ਸੱਤਾ ਵਿਚ ਹੋਵੇ ਜਾਂ ਵਿਰੋਧੀ ਧਿਰ ਵਿਚ, ਉਨ੍ਹਾਂ ਨੂੰ ਸੱਚ ਬੋਲਣਾ ਚਾਹੀਦਾ ਹੈ।


ਕਾਂਗਰਸ ਇਕ ਅਜਿਹੀ ਪਾਰਟੀ ਹੈ, ਜਿਥੇ ਹਰ ਕਿਸੇ ਦੀ ਆਵਾਜ਼ ਸੁਣੀ ਜਾਂਦੀ ਹੈ। ਇਥੇ ਕਿਸੇ ਖਾਸ ਵਿਅਕਤੀ ਦੇ ਹੁਕਮ ਪ੍ਰਬਲ ਨਹੀਂ ਹੁੰਦੇ। ਇਥੇ ਹਰ ਕਿਸੇ ਦੀਆਂ ਭਾਵਨਾਵਾਂ ਸੁਣੀਆਂ ਜਾਂਦੀਆਂ ਹਨ ਅਤੇ ਫਿਰ ਫੈਸਲੇ ਲਏ ਜਾਂਦੇ ਹਨ। ਦਰਵਾਜ਼ੇ ਹਰ ਵਿਅਕਤੀ ਲਈ ਖੁੱਲ੍ਹੇ ਹਨ। ਭਾਵੇਂ ਉਹ ਆਉਣ ਜਾਂ ਨਾ ਆਉਣ ਉਨ੍ਹਾਂ ਨੂੰ ਸ਼ਾਮਿਲ ਕਰਨਾ ਹੋਵੇ ਜਾਂ ਨਾ ਹਾਈਕਮਾਨ ਉਹ ਫੈਸਲੇ ਲੈਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ