ਗਲਤ ਬੈਲਟ ਪੇਪਰ ਆਉਣ ਕਾਰਨ ਰੁਕੀ ਵੋਟਿੰਗ
ਆਦਮਪੁਰ,14 ਦਸੰਬਰ (ਹਰਪ੍ਰੀਤ ਸਿੰਘ)- ਆਦਮਪੁਰ ਅਧੀਨ ਜ਼ਿਲ੍ਹਾ ਪਰਿਸ਼ਦ ਜੰਡੂ ਸਿੰਘਾ ਅਧੀਨ ਆਉਂਦੇ ਪਿੰਡ ਸਿਕੰਦਰ ਪੁਰ ਵਿਖੇ ਬੈਲਟ ਪੇਪਰ ਗ਼ਲਤ ਆਉਣ ’ਤੇ ਵੋਟਿੰਗ ਰੁਕੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਰਮਪਾਲ ਲੇਸੜੀਵਾਲ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਜਾਣ ਬੁੱਝ ਕੇ ਅਜਿਹੀ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵਿਰੋਧੀ ਪਾਰਟੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਰਮਪਾਲ ਲੇਸੜੀਵਾਲ, ਦਿਹਾਤੀ ਦੇ ਪ੍ਰਧਾਨ ਹਰਿੰਦਰ ਢੀਡਸਾ, ਗੁਰਦਿਆਲ ਸਿੰਘ ਨਿੰਦਿਆਰ, ਸਨੀ ਢਿੱਲੋ ਅਲਾਵਲਪੁਰ ਸਮੇਤ ਅਕਾਲੀ ਵਰਕਰਾਂ ਵੱਲੋਂ ਬੂਥ ਦੇ ਬਾਅਦ ਸਰਕਾਰ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਸ ਸਮੇਂ ਤੋਂ ਹੀ ਇਸ ਬੂਥ ’ਤੇ ਵੋਟਿੰਗ ਬੰਦ ਕੀਤੀ ਗਈ। ਫਿਲਹਾਲ ਦੋ ਘੰਟੇ ਬੀਤ ਜਾਣ ਤੋਂ ਬਾਅਦ ਦੋ ਘੰਟੇ ਹੋ ਗਏ ਨਾ ਉੱਥੇ ਕੋਈ ਆਲਾ ਅਧਿਕਾਰੀ ਪੁੱਜਾ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਬੂਥ ’ਤੇ ਵੋਟਿੰਗ ਬੰਦ ਕਰਕੇ ਦੁਬਾਰਾ ਤੋਂ ਚਲਾਈ ਜਾਵੇ।
;
;
;
;
;
;
;
;