ਸੱਚਾਈ ਦੀ ਅੱਜ ਹੋਈ ਹੈ ਜਿੱਤ- ਕਾਂਗਰਸ
ਨਵੀਂ ਦਿੱਲੀ, 16 ਦਸੰਬਰ - ਗਾਂਧੀ ਪਰਿਵਾਰ ਨੂੰ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਤੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਇਕ ਪੋਸਟ ਵਿਚ ਕਾਂਗਰਸ ਨੇ ਲਿਖਿਆ ਕਿ ਸੱਚਾਈ ਦੀ ਜਿੱਤ ਹੋਈ ਹੈ ਮੋਦੀ ਸਰਕਾਰ ਦੀਆਂ ਦੁਰਭਾਵਨਾਪੂਰਨ ਅਤੇ ਗੈਰ-ਕਾਨੂੰਨੀ ਕਾਰਵਾਈਆਂ ਪੂਰੀ ਤਰ੍ਹਾਂ ਬੇਨਕਾਬ ਹੋ ਗਈਆਂ ਹਨ।
ਮਾਣਯੋਗ ਅਦਾਲਤ ਨੇ ਯੰਗ ਇੰਡੀਅਨ ਮਾਮਲੇ ਵਿਚ ਕਾਂਗਰਸ ਲੀਡਰਸ਼ਿਪ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਈ.ਡੀ. ਦੀ ਕਾਰਵਾਈ ਨੂੰ ਗੈਰ-ਕਾਨੂੰਨੀ ਅਤੇ ਦੁਰਭਾਵਨਾਪੂਰਨ ਪਾਇਆ ਹੈ। ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਈ.ਡੀ. ਦਾ ਇਸ ਮਾਮਲੇ ਵਿਚ ਕੋਈ ਅਧਿਕਾਰ ਖੇਤਰ ਨਹੀਂ ਹੈ ਅਤੇ ਇਸ ਕੋਲ ਐਫ.ਆਈ.ਆਰ. ਦੀ ਘਾਟ ਹੈ, ਜਿਸ ਤੋਂ ਬਿਨਾਂ ਕੋਈ ਕੇਸ ਨਹੀਂ ਬਣ ਸਕਦਾ।
;
;
;
;
;
;
;
;
;