JALANDHAR WEATHER

ਬਲਾਕ ਸੰਮਤੀ ਜ਼ੋਨ ਥਰਾਜ ਤੋਂ ਅਕਾਲੀ ਦਲ ਦੇ ਉਮੀਦਵਾਰ ਸਤਪਾਲ ਸਿੰਘ ਸੱਤੀ ਜੇਤੂ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਚ ਖੁਸ਼ੀ ਦੀ ਲਹਿਰ
ਠੱਠੀ ਭਾਈ, 17 ਦਸੰਬਰ 2025 (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਥਰਾਜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਤਪਾਲ ਸਿੰਘ ਸੱਤੀ ਜੇਤੂ ਰਹੇ ਹਨ। ਸਾਬਕਾ ਚੇਅਰਮੈਨ ਭਾਈ ਦਰਸ਼ਨ ਸਿੰਘ ਥਰਾਜ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਸਤਪਾਲ ਸਿੰਘ ਸੱਤੀ ਨੂੰ ਕੁੱਲ 1371 ਵੋਟਾਂ ਪ੍ਰਾਪਤ ਹੋਈਆਂ। ਉੱਥੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 926 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ 733 ਵੋਟਾਂ ਪਈਆਂ। ਇਸ ਤੋਂ ਇਲਾਵਾ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਾ ਕਰਨ ਵਾਲੇ ਵੋਟਰਾਂ ਵਲੋਂ 130 ਵੋਟਾਂ ਨੋਟਾ ਨੂੰ ਪਾਈਆਂ ਗਈਆਂ, ਜਦਕਿ 95 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਚੋਣ ਨਤੀਜੇ ਐਲਾਨ ਹੋਣ ਤੋਂ ਬਾਅਦ ਅਕਾਲੀ ਦਲ ਦੇ ਸਮਰਥਕਾਂ ਸਾਬਕਾ ਚੇਅਰਮੈਨ ਭਾਈ ਦਰਸ਼ਨ ਸਿੰਘ ਥਰਾਜ, ਸਰਕਲ ਪ੍ਰਧਾਨ ਇਕੱਤਰ ਸਿੰਘ ਥਰਾਜ, ਸਾਬਕਾ ਸਰਪੰਚ ਰਣਧੀਰ ਸਿੰਘ, ਸੁਖਜੀਵਨ ਬਰਾੜ, ਹਰਜੀਤ ਬਰਾੜ, ਸੁਖਮੰਦਰ ਸਿੰਘ, ਕੈਪਟਨ ਜੁਗਰਾਜ ਸਿੰਘ, ਭੋਲਾ ਸਿੰਘ ਬਰਾੜ, ਜਸਪਾਲ ਸਿੰਘ ਗੋਪੀ, ਹਰਪਿੰਦਰ ਬਰਾੜ, ਗੁਰਚਰਨ ਠੱਠੀ ਭਾਈ ਆਦਿ ਆਗੂਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਜੇਤੂ ਉਮੀਦਵਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਯੂਥ ਆਗੂ ਸੁਖਜੀਤ ਸਿੰਘ ਮਾਹਲਾ ਨੂੰ ਵਧਾਈ ਦਿੱਤੀ। ਸਤਪਾਲ ਸਿੰਘ ਸੱਤੀ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜੋਨ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ