ਕਪੂਰਥਲਾ ਦੇ 16 ਜ਼ੋਨਾਂ ਵਿਚੋਂ ਕਾਂਗਰਸ ਦੇ 9 ਤੇ ਅਕਾਲੀ ਦਲ ਦੇ 3 ਉਮੀਦਵਾਰ ਜੇਤੂ ਰਹੇ
ਕਪੂਰਥਲਾ, 17 ਦਸੰਬਰ (ਅਮਰਜੀਤ ਕੋਮਲ)-ਬਲਾਕ ਸੰਮਤੀ ਕਪੂਰਥਲਾ ਦੇ 16 ਜ਼ੋਨਾਂ ਵਿਚੋਂ ਕਾਂਗਰਸ ਦੇ 9 ਉਮੀਦਵਾਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ 3 ਉਮੀਦਵਾਰ ਜੇਤੂ ਰਹੇ | ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਨਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਰਾਜਵੰਤ ਕੌਰ, ਖੁਖਰੈਣ ਜ਼ੋਨ ਤੋਂ ਅਮਨਬੀਰ ਕੌਰ, ਇੱਬਣ ਜ਼ੋਨ ਤੋਂ ਪਰਮਜੀਤ ਸਿੰਘ, ਤਲਵੰਡੀ ਮਹਿੰਮਾ ਜ਼ੋਨ ਤੋਂ ਗੁਰਵਿੰਦਰ ਕੌਰ, ਬਲੇਰਖਾਨਪੁਰ ਜ਼ੋਨ ਤੋਂ ਪਰਮਵੀਰ ਸਿੰਘ, ਕਾਲਾ ਸੰਘਿਆਂ ਜ਼ੋਨ ਤੋਂ ਕੁਲਜੀਤ ਕੌਰ, ਸਿੱਧਵਾਂ ਦੋਨਾ ਜ਼ੋਨ ਤੋਂ ਕਵਿਤਾ, ਸੈਦੋਵਾਲ ਜ਼ੋਨ ਤੋਂ ਮਨਿੰਦਰ ਕੌਰ ਪੱਖੋਵਾਲ ਜੇਤੂ ਰਹੀ | ਇਸੇ ਤਰ੍ਹਾਂ ਵਡਾਲਾ ਕਲਾਂ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਜਗੀਰ ਸਿੰਘ ਫੂਲੇਵਾਲ, ਨੱਥੂਚਾਹਲ ਜ਼ੋਨ ਤੋਂ ਮਨਜੀਤ ਕੌਰ ਬਰਿੰਦਪੁਰ ਤੇ ਭਾਣੋਲੰਗਾ ਤੋਂ ਰਘਬੀਰ ਸਿੰਘ ਚਾਹਲ ਜੇਤੂ ਰਹੇ, ਜਦਕਿ 4 ਜ਼ੋਨਾਂ ਦੇ ਨਤੀਜਿਆਂ ਦੀ ਅਜੇ ਗਿਣਤੀ ਚੱਲ ਰਹੀ ਹੈ |
;
;
;
;
;
;
;
;