ਨੈੱਟ ਪਲੱਸ ਦੀ ਤਾਰ ਨੂੰ ਠੀਕ ਕਰਦਿਆਂ ਕਰੰਟ ਲੱਗਣ ਨਾਲ ਹੋਈ ਮੌਤ
ਫ਼ਤਹਿਗੜ੍ਹ ਚੂੜੀਆਂ, 21 ਦਸੰਬਰ ( ਐਮ. ਐਸ. ਫੁੱਲ) - ਫਤਿਹਗੜ ਚੂੜੀਆਂ ’ਚ ਉਸ ਵੇਲੇ ਸ਼ੋਕ ਦੀ ਲਹਿਰ ਦੌੜ ਗਈ ਜੱਦੋਂ ਨੈੱਟ ਪਲੱਸ ਕੰਪਨੀ ਦੇ ਡੀਲਰ ਹੈਪੀ ਜੌਨ ਹੰਸ ਦੀ ਇਕ ਸ਼ਿਕਾਇਤ ਠੀਕ ਕਰਦਿਆਂ ਉਸ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਪਿਤਾ ਡਾ. ਯੂਸਫ ਹੰਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਨਾਲਾ ਰੋਡ ਫ਼ਤਹਿਗੜ੍ਹਚੂੜੀਆਂ ਵਿਖੇ ਵਾਈ ਫਾਈ ਦੀ ਸ਼ਿਕਾਇਤ ਠੀਕ ਕਰਨ ਗਿਆ ਸੀ। ਇਸ ਦੌਰਾਨ ਲੋਹੇ ਦੀ ਪੌੜੀ ਅਜਾਨਕ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ , ਜਿਸ ਨਾਲ ਉਹ ਹੇਠਾਂ ਡਿਗ ਪਿਆ। ਉਸ ਨੂੰ ਇਕ ਪਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਬੇਟਾ, 2 ਬੇਟੀਆਂ ਅਤੇ ਪਿਤਾ ਛੱਡ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
;
;
;
;
;
;
;
;