JALANDHAR WEATHER

ਨਗਰ ਨਿਗਮ ਮੁਲਾਜ਼ਮ ਦੀ ਮਾਰ ਕੁਟਾਈ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਾਂਗਰਸੀ ਕੌਂਸਲਰ ਪਤੀ ਨੂੰ ਪਹਿਲੀ ਪੇਸ਼ੀ 'ਤੇ ਹੀ ਅਦਾਲਤ ਨੇ ਕੀਤਾ ਰਿਹਾਅ

ਲੁਧਿਆਣਾ , 21 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਦੇ ਬਾਗ਼ਬਾਨੀ ਮਹਿਕਮੇ ਦੇ ਮੁਲਾਜ਼ਮ ਦੀ ਮਾਰ ਕੁਟਾਈ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਕੌਂਸਲਰ ਪਤੀ ਇੰਦਰਜੀਤ ਸਿੰਘ ਇੰਦੀ ਨੂੰ ਅੱਜ ਅਦਾਲਤ ਵਲੋਂ ਪਹਿਲੀ ਪੇਸ਼ੀ 'ਤੇ ਹੀ ਰਿਹਾਅ ਕਰ ਦਿੱਤਾ ਅਤੇ ਕੇਸ ਵੀ ਖਾਰਜ ਕਰ ਦਿੱਤਾ ਗਿਆ। ਸ਼ਾਇਦ ਅਜਿਹਾ ਪਹਿਲਾ ਮਾਮਲਾ ਹੈ ਜਦੋਂ ਕਿ ਅਦਾਲਤ ਵਲੋਂ ਸੰਗੀਨ ਧਰਾਵਾਂ ਤਹਿਤ ਨਾਮਜ਼ਦ ਕਿਸੇ ਵੀ ਮੁਲਜ਼ਮ ਨੂੰ ਪਹਿਲੀ ਪੇਸ਼ੀ 'ਤੇ ਰਿਹਾਅ ਕੀਤਾ ਹੋਵੇ । ਅਦਾਲਤ ਵਿਚ ਪੁਲਿਸ ਇਸ ਮਾਮਲੇ ਦੀ ਸਹੀ ਢੰਗ ਨਾਲ ਪੈਰਵੀ ਨਹੀਂ ਕਰ ਸਕੀ ਅਤੇ ਇੰਦੀ ਖ਼ਿਲਾਫ਼ ਕੋਈ ਠੋਸ ਸਬੂਤ ਵੀ ਪੁਲਿਸ ਅਦਾਲਤ ਵਿਚ ਪੇਸ਼ ਕਰਨ ਵਿਚ ਅਸਫਲ ਰਹੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ