JALANDHAR WEATHER

ਅਰਾਵਲੀ ਪਹਾੜੀਆਂ ਨੂੰ ਵੇਚ ਰਹੀ ਹੈ ਮੋਦੀ ਸਰਕਾਰ

ਨਵੀਂ ਦਿੱਲੀ, 23 ਦਸੰਬਰ (ਏਐਨਆਈ): ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਨੇ ਮੋਦੀ ਸਰਕਾਰ 'ਤੇ ਅਰਾਵਲੀ ਪਹਾੜੀਆਂ ਨੂੰ "ਬਚਾਉਣ" ਦੀ ਬਜਾਏ "ਵੇਚਣ" ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਕਿ ਅਰਾਵਲੀ ਖੇਤਰ ਦੀ ਪਰਿਭਾਸ਼ਾ ਵਿਚ ਹਾਲ ਹੀ ਵਿਚ ਕੀਤੇ ਗਏ ਬਦਲਾਅ ਮਾਈਨਿੰਗ ਅਤੇ ਰੀਅਲ ਅਸਟੇਟ ਗਤੀਵਿਧੀਆਂ ਵਿਚ ਵਾਧੇ ਦਾ ਰਾਹ ਪੱਧਰਾ ਕਰਨਗੇ, ਜਿਸ ਨਾਲ ਪ੍ਰਦੂਸ਼ਣ ਦੇ ਪੱਧਰ ਹੋਰ ਵਧਣਗੇ, ਖਾਸ ਕਰਕੇ ਦਿੱਲੀ ਅਤੇ ਆਲੇ-ਦੁਆਲੇ। ਇਹ ਟਿੱਪਣੀਆਂ ਕੇਂਦਰੀ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਦੇ ਸਪੱਸ਼ਟੀਕਰਨ ਤੋਂ ਬਾਅਦ ਆਈਆਂ ਹਨ ਕਿ ਅਰਾਵਲੀ ਪਹਾੜੀਆਂ ਦੇ 1.44 ਲੱਖ ਵਰਗ ਕਿਲੋਮੀਟਰ ਵਿਚੋਂ ਸਿਰਫ 0.19 ਪ੍ਰਤੀਸ਼ਤ ਜਾਂ 277 ਵਰਗ ਕਿਲੋਮੀਟਰ ਨੂੰ ਮਾਈਨਿੰਗ ਦੀ ਇਜਾਜ਼ਤ ਦਿੱਤੀ ਜਾਵੇਗੀ।

ਅਰਾਵਲੀ ਪਹਾੜੀਆਂ ਦੇ ਚੱਲ ਰਹੇ ਵਿਵਾਦ 'ਤੇ ਏਐਨਆਈ ਨਾਲ ਗੱਲ ਕਰਦੇ ਹੋਏ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਦੀਆਂ ਕਾਰਵਾਈਆਂ ਵਾਤਾਵਰਨ ਸੁਰੱਖਿਆ ਦੇ ਉਲਟ ਹਨ ਅਤੇ ਕਈ ਰਾਜਾਂ ਵਿਚ ਫੈਲੇ ਨਾਜ਼ੁਕ ਵਾਤਾਵਰਨ ਪ੍ਰਣਾਲੀ ਲਈ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੋਦੀ ਸਰਕਾਰ ਅਰਾਵਲੀ ਪਹਾੜੀਆਂ ਨੂੰ ਬਚਾਉਣ ਵਿੱਚ ਨਹੀਂ ਸਗੋਂ ਉਨ੍ਹਾਂ ਨੂੰ ਵੇਚਣ ਵਿਚ ਲੱਗੀ ਹੋਈ ਹੈ। ਉਨ੍ਹਾਂ ਦਾ ਇਰਾਦਾ ਅਰਾਵਲੀ ਨੂੰ ਵੇਚਣਾ ਹੈ, ਜਦੋਂ ਕਿ ਸਮੇਂ ਦੀ ਲੋੜ ਅਤੇ ਮੰਗ ਇਸ ਨੂੰ ਬਚਾਉਣਾ ਹੈ। ਇਸ ਨੂੰ ਬਚਾਉਣ ਅਤੇ ਵੇਚਣ ਵਿਚ ਬਹੁਤ ਫ਼ਰਕ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ