ਪਿਛਲੇ 11 ਸਾਲਾਂ ਵਿਚ, ਕਮਜ਼ੋਰ ਕੀਤਾ ਗਿਆ ਹੈ ਕਾਂਗਰਸ ਦੁਆਰਾ ਬਣਾਏ ਗਏ ਸੰਸਥਾਨਾਂ ਨੂੰ - ਖੜਗੇ
ਨਵੀਂ ਦਿੱਲੀ, 28 ਦਸੰਬਰ - ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਅਰਜੁਨ ਖੜਗੇ ਨੇ ਕਿਹਾ, "... 28 ਦਸੰਬਰ, 1885 ਨੂੰ, ਮੁੰਬਈ ਵਿਚ, ਕਾਂਗਰਸ ਦੀ ਸਥਾਪਨਾ ਹੋਈ ਸੀ। 62 ਸਾਲਾਂ ਤੱਕ, ਕਰੋੜਾਂ ਕਾਂਗਰਸੀ ਸੰਘਰਸ਼ ਕਰਦੇ ਰਹੇ, ਜੇਲ੍ਹਾਂ ਵਿਚ ਬੰਦ ਰਹੇ ਅਤੇ ਦੇਸ਼ ਲਈ ਲੜੇ, ਜਿਸ ਨਾਲ ਸਾਡੀ ਆਜ਼ਾਦੀ ਹੋਈ। ਮੈਂ ਕਾਂਗਰਸ ਦੇ ਸੰਸਥਾਪਕਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ... ਮੈਂ ਭਰੋਸਾ ਦਿਵਾਉਂਦਾ ਹਾਂ ਕਿ ਕਾਂਗਰਸ ਉਸ ਭਾਰਤ ਲਈ ਕੰਮ ਕਰਦੀ ਰਹੇਗੀ ਜਿਸਦਾ ਉਨ੍ਹਾਂ ਨੇ ਸੁਪਨਾ ਦੇਖਿਆ ਸੀ... ਕਾਂਗਰਸ ਦੇ ਝੰਡੇ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ, ਗਰੀਬ ਅਤੇ ਕਿਸਾਨ ਲੜਦੇ ਰਹੇ... ਅੱਜ, ਸੰਵਿਧਾਨ ਅਤੇ ਲੋਕਤੰਤਰ ਦੋਵੇਂ ਖ਼ਤਰੇ ਵਿਚ ਹਨ... ਮਹਾਤਮਾ ਗਾਂਧੀ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਏਕਤਾ, ਅਖੰਡਤਾ ਅਤੇ ਧਰਮ ਨਿਰਪੱਖਤਾ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ..."।
ਉਨ੍ਹਾਂ ਕਿਹਾ, ਸੋਨੀਆ ਗਾਂਧੀ ਦੇ ਕਾਂਗਰਸ ਦੀ ਪ੍ਰਧਾਨਗੀ ਦੌਰਾਨ, ਯੂਪੀਏ ਸਰਕਾਰ ਨੇ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਦਾ ਵਿਸਥਾਰ ਕੀਤਾ... ਜਦੋਂ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ, ਤਾਂ ਆਰਟੀਆਈ, ਆਰਟੀਈ, ਖੁਰਾਕ ਸੁਰੱਖਿਆ, ਮਨਰੇਗਾ, ਜੰਗਲਾਤ ਅਧਿਕਾਰ ਅਤੇ ਭੂਮੀ ਪ੍ਰਾਪਤੀ ਕਾਨੂੰਨ ਬਣਾਏ ਗਏ ਸਨ। ਪਿਛਲੇ 11 ਸਾਲਾਂ ਵਿਚ, ਮੋਦੀ ਸਰਕਾਰ ਨੇ ਕਾਂਗਰਸ ਦੁਆਰਾ ਬਣਾਏ ਗਏ ਸੰਸਥਾਨਾਂ ਨੂੰ ਕਮਜ਼ੋਰ ਕੀਤਾ ਹੈ। ਆਰਐਸਐਸ-ਭਾਜਪਾ ਨੇਤਾਵਾਂ ਨੇ ਰਾਸ਼ਟਰੀ ਝੰਡੇ, ਸੰਵਿਧਾਨ, ਅਸ਼ੋਕ ਚੱਕਰ ਅਤੇ ਵੰਦੇ ਮਾਤਰਮ ਦੀ ਅਣਦੇਖੀ ਕੀਤੀ ਹੈ। ਉਹ ਲੋਕਾਂ ਦੇ ਅਧਿਕਾਰਾਂ ਨੂੰ ਦਬਾਉਂਦੇ ਹਨ, ਆਜ਼ਾਦੀ ਅੰਦੋਲਨ ਨਾਲ ਕੋਈ ਸਬੰਧ ਨਹੀਂ ਰੱਖਦੇ, ਅਤੇ ਅੱਜ ਲੋਕਾਂ ਦੇ ਅਧਿਕਾਰ ਖੋਹ ਰਹੇ ਹਨ।"
;
;
;
;
;
;
;