JALANDHAR WEATHER

ਰਾਸ਼ਟਰੀ ਬਾਲ ਪੁਰਸਕਾਰ ਮਿਲਣ ਉਪਰੰਤ ਘਰ ਪੁੱਜੇ ਸਰਵਣ ਸਿੰਘ ਦਾ ਭਾਜਪਾ ਵਲੋਂ ਸਨਮਾਨ

ਮਮਦੋਟ/ਫ਼ਿਰੋਜ਼ਪੁਰ 28 ਦਸੰਬਰ (ਸੁਖਦੇਵ ਸਿੰਘ ਸੰਗਮ) -ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਮਿਲਣ ਉਪਰੰਤ ਆਪਣੇ ਘਰ ਪਿੰਡ ਚੱਕ ਘੁਬਾਈ ਉਰਫ਼ ਤਰਾਂ ਵਾਲਾ ਪੁੱਜੇ 10 ਸਾਲਾ ਸਰਵਣ ਸਿੰਘ ਦਾ ਅੱਜ ਭਾਜਪਾ ਮੰਡਲ ਸਦਰਦੀਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਰਵਣ ਸਿੰਘ ਦੇ ਘਰ ਪਹੁੰਚ ਕੇ ਭਾਜਪਾ ਜਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਸਰਬਜੀਤ ਸਿੰਘ ਬੌਬੀ ਬਾਠ ਦੀ ਅਗਵਾਈ ਹੇਠ  ਸ਼ਮਸ਼ੇਰ ਸਿੰਘ ਕਾਕੜ , ਵਿਕਰਮਜੀਤ ਸਿੰਘ , ਅਸ਼ੋਕ ਸਹਿਗਲ , ਸੰਦੀਪ ਚਾਵਲਾ , ਭਗਵਾਨ ਦਾਸ ਸ਼ਰਮਾ , ਹੇਮਨ ਧਵਨ ਅਤੇ ਸੁਖਚੈਨ ਸਿੰਘ ਜੋਧਪੁਰ ਨੇ ਸਰਵਣ ਸਿੰਘ ਨੂੰ  ਸਿਰੋਪਾਓ ਭੇਟ ਕੀਤਾ ਤੇ ਉਸ ਦੀ ਇਸ ਪ੍ਰਾਪਤੀ 'ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ