ਸੰਘਣੀ ਧੁੰਦ ਤੇ ਮੌਸਮ ਖਰਾਬ ਕਾਰਣ ਅੰਮ੍ਰਿਤਸਰ ਹਵਾਈ ਅੱਡੇ ’ਤੇ ਸਵੇਰੇ ਦੁਬਈ ਤੇ ਦੋਹਾ ਦੀਆਂ ਅੰਤਰਰਾਸ਼ਟਰੀ ਉਡਾਣਾਂ ਸਮੇਤ ਚਾਰ ਘਰੇਲੂ ਉਡਾਣਾਂ ਰੱਦ
ਰਾਜਾਸਾਂਸੀ, 30 ਦਸੰਬਰ (ਹਰਦੀਪ ਸਿੰਘ ਖੀਵਾ)- ਅੱਜ ਮੁੜ ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਦੇ ਚੱਲਦਿਆਂ ਦੁਬਈ ਤੋਂ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਅਤੇ ਦੋਹਾ ਤੋਂ ਇਥੇ ਪੁੱਜਣ ਵਾਲੀ ਦੋਹਾ ਕਤਰ ਏਅਰਵੇਜ਼ ਦੀਆਂ ਅੰਤਰਰਾਸ਼ਟਰੀ ਤੇ ਤਿੰਨ ਦਿੱਲੀ ਤੋਂ ਪੁੱਜਣ ਵਾਲੀਆਂ ਘਰੇਲੂ ਉਡਾਣਾਂ ਰੱਦ ਹੋ ਗਈਆਂ ਤੇ ਕਈ ਉਡਾਣਾਂ ਦੇਰੀ ਵਿਚ ਰਹੀਆਂ। ਇਸ ਤੋਂ ਇਲਾਵਾ ਸਵੇਰ 6 ਵਜੇ ਸ਼ਾਰਜਾਹ ਨੂੰ ਰਵਾਨਾ ਹੋਣ ਵਾਲੀ ਅੰਤਰਰਾਸ਼ਟਰੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵੀ ਰੱਦ ਹੋ ਗਈ। ਇਸ ਤੋਂ ਇਲਾਵਾ ਸਵੇਰੇ ਜੋ ਦਿੱਲੀ ਨੂੰ ਅਤੇ ਇਕ ਸ਼ਿਮਲਾ ਨੂੰ ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਰੱਦ ਹੋ ਗਈਆਂ। ਇਨ੍ਹਾਂ ਉਡਾਣਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
;
;
;
;
;
;
;
;