ਆਪਣੀ ਵਿਰਾਸਤ ਤੇ ਇਤਿਹਾਸ ਨੂੰ ਯਾਦ ਰੱਖਣਾ ਬਣਦਾ ਹੈ ਸਾਡਾ ਫ਼ਰਜ਼- ਮਨਪ੍ਰੀਤ ਸਿੰਘ ਇਯਾਲੀ
ਚੰਡੀਗੜ੍ਹ ,30 ਦਸੰਬਰ (ਵਿਕਰਮਜੀਤ ਸਿੰਘ ਮਾਨ)- ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਦਨ ’ਚ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ, ਸਾਹਿਬਜ਼ਾਦੇ, ਮਾਤਾ ਗੁਜਰੀ ਜੀ , ਭਾਈ ਜੈਤਾ ਜੀ ਅਤੇ ਹੋਰ ਸਿੰਘਾਂ ਸਿੰਘਣੀਆਂ ਨੇ ਇਸ ਪੋਹ ਦੇ ਮਹੀਨੇ ਸ਼ਹਾਦਤਾਂ ਦਿੱਤੀਆਂ ਹਨ, ਜਿਸ ਦਾ ਮੁੱਲ ਕੋਈ ਨਹੀਂ ਮੋੜ ਸਕਦਾ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਵਿਰਾਸਤ ਅਤੇ ਸ਼ਹਾਦਤਾਂ ਭਰੇ ਇਤਿਹਾਸ ਨੂੰ ਯਾਦ ਰੱਖੀਏ ਕਿਉਂਕਿ ਕੌਮਾਂ ਉਹ ਹੀ ਕਾਇਮ ਰਹਿੰਦੀਆਂ ਹਨ, ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ।
;
;
;
;
;
;
;
;