ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ ਦਿਹਾੜਾ ਮਨਾਇਆ
ਲੌਂਗੋਵਾਲ, 2 ਜਨਵਰੀ (ਵਿਨੋਦ, ਸ. ਖੰਨਾ) - ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ ਦਿਹਾੜਾ ਉਨ੍ਹਾਂ ਦੀ ਯਾਦ ਵਿਚ ਬਣੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਡੀਮੰਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਪ੍ਰਬੰਧਕੀ ਬਲਾਕ ਵਿਖੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਸਤਿਕਾਰ ਸਮਾਗਮ ਕਰਵਾਇਆ ਗਿਆ। ਜਿਸ ਵਿਚ ਡਾਇਰੈਕਟਰ ਸਮੇਤ ਸੀਨੀਅਰ ਫੈਕਲਟੀ ਵਲੋਂ ਸੰਤ ਲੌਂਗੋਵਾਲ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਸੰਤ ਜੀ ਨੂੰ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਪਾਸਵਾਨ ਨੇ ਕਿਹਾ ਕਿ ਅਮਨ ਅਤੇ ਸ਼ਾਂਤੀ ਲਈ ਸੰਤ ਲੌਂਗੋਵਾਲ ਵਲੋਂ ਦਿੱਤੇ ਗਏ ਬਲੀਦਾਨ ਨੂੰ ਯੁੱਗਾਂ ਯੁਗਾਂਤਰਾਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਤ ਜੀ ਦੀ ਸੋਚ ਅਨੁਸਾਰ ਇਸ ਸੰਸਥਾ ਦਾ ਪੰਜਾਬ ਵਾਸੀਆਂ ਨੂੰ ਭਰਪੂਰ ਲਾਹਾ ਮਿਲ ਵੀ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਾਡਾ ਫ਼ਰਜ਼ ਹੈ ਕਿ ਸੰਤ ਜੀ ਦੁਆਰਾ ਦੱਸੇ ਰਾਹ 'ਤੇ ਚੱਲ ਕੇ ਉਨ੍ਹਾਂ ਦੇ ਸੁਫ਼ਨਿਆ ਨੂੰ ਪੂਰਾ ਕਰੀਏ। ਇਸ ਮੌਕੇ ਸਮੂਹ ਡੀਨ, ਵਿਭਾਗਾਂ ਦੇ ਮੁਖੀ, ਅਧਿਆਪਕ, ਤਕਨੀਕੀ ਅਤੇ ਗ਼ੈਰ ਤਕਨੀਕੀ ਸਟਾਫ ਮੈਂਬਰ ਹਾਜ਼ਰ ਸਨ।
;
;
;
;
;
;
;
;