ਰੂਸ 'ਚ ਜ਼ਬਰਦਸਤੀ ਫੌਜ 'ਚ ਭਰਤੀ ਕੀਤੇ ਅੰਗਹੀਣ ਨੌਜਵਾਨ ਮਨਦੀਪ ਦੀ ਲਾਸ਼ ਪਿੰਡ ਪੁੱਜੀ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਜਲੰਧਰ, 4 ਜਨਵਰੀ- ਰੂਸ ਵਿਚ ਜੰਗ ਦੌਰਾਨ ਜਾਨ ਗੁਆ ਬੈਠੇ ਪੰਜਾਬੀ ਨੌਜਵਾਨ ਮਨਦੀਪ ਦੀ ਲਾਸ਼ ਅੱਜ ਉਸਦੇ ਪਿੰਡ ਪੁੱਜਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਜ਼ਿਲ੍ਹਾ ਜਲੰਧਰ ਦੇ ਸ਼ਹਿਰ ਗੁਰਾਇਆ ਦਾ ਵਸਨੀਕ ਮਨਦੀਪ ਸੁੰਦਰ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਿਆ ਸੀ, ਪਰ ਕਿਸੇ ਨੂੰ ਕੀ ਪਤਾ ਸੀ ਕਿ ਲਗਭਗ ਢਾਈ ਸਾਲ ਬਾਅਦ ਉਹ ਡੱਬੇ ਵਿਚ ਬੰਦ ਹੋ ਕੇ ਆਪਣੇ ਘਰ ਵਾਪਸ ਆਵੇਗਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਨੂੰ ਰੂਸ ਵਿਚ ਜ਼ਬਰਦਸਤੀ ਫੌਜ ਵਿਚ ਭਰਤੀ ਕਰ ਲਿਆ ਗਿਆ ਸੀ। ਜੰਗ ਦੌਰਾਨ ਉਸਦੀ ਦਰਦਨਾਕ ਮੌਤ ਹੋ ਗਈ। ਮਨਦੀਪ ਦੀ ਮਾਂ ਪਿਛਲੇ ਦੋ ਸਾਲਾਂ ਤੋਂ ਆਪਣੇ ਪੁੱਤਰ ਦੀ ਉਡੀਕ ਕਰ ਰਹੀ ਸੀ, ਪਰ ਅੱਜ ਉਸਦੀ ਉਡੀਕ ਲਾਸ਼ ਦੇ ਰੂਪ ਵਿਚ ਖਤਮ ਹੋਈ।
ਮਨਦੀਪ ਦੇ ਭਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਈ ਵਾਰ ਰੂਸ ਗਿਆ। ਇਸ ਵਾਰ ਮਨਦੀਪ ਦਾ ਡੀਐਨਏ ਟੈਸਟ ਕਰਵਾਇਆ ਗਿਆ, ਜਿਸ ਤੋਂ ਬਾਅਦ ਡੀਐਨਏ ਮੈਚ ਹੋਣ ‘ਤੇ ਰੂਸ ਸਰਕਾਰ ਨੇ ਮਨਦੀਪ ਦੀ ਲਾਸ਼ ਪਰਿਵਾਰ ਦੇ ਹਵਾਲੇ ਕੀਤੀ।
ਘਰ ਵਿਚ ਮਾਹੌਲ ਬੇਹੱਦ ਭਾਵੁਕ ਹੈ। ਮਨਦੀਪ ਦੇ ਪਿਤਾ ਅਤੇ ਮਾਂ ਦੀ ਹਾਲਤ ਵੇਖ ਕੇ ਹਰ ਅੱਖ ਨਮੀ ਹੋ ਗਈ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
;
;
;
;
;
;
;
;
;