JALANDHAR WEATHER

ਫਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਮਿਲੀ ਧਮਕੀ, ਪੁਲਿਸ ਵਲੋਂ ਇਮਾਰਤ ਖਾਲੀ ਕਰਵਾਈ

ਫਿਰੋਜ਼ਪੁਰ, 8 ਜਨਵਰੀ (ਰਾਕੇਸ਼ ਚਾਵਲਾ)- ਫ਼ਿਰੋਜਜ਼ਪੁਰ ਦੀ ਜ਼ਿਲ੍ਹਾ ਕਚਹਿਰੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਈ ਹੋਈ ਧਮਕੀ ਦੀ ਸੂਚਨਾ ਨੂੰ ਲੈ ਕੇ ਫਿਰੋਜਪੁਰ ਦੀ ਕੋਰਟ ਕੰਪਲੈਕਸ ਦੀ ਇਮਾਰਤ ਨੂੰ ਤੁਰੰਤ ਖਾਲੀ ਕਰਵਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਜੁਡੀਸ਼ਅਲ ਅਫਸਰਾਂ ਅਤੇ ਜੁਡੀਸ਼ਅਲ ਸਟਾਫ਼ ਸਮੇਤ ਸਾਰੇ ਅਮਲੇ ਨੂੰ ਬਿਲਡਿੰਗ ਵਿਚੋਂ ਬਾਹਰ ਭੇਜ ਕੇ ਪੁਲਿਸ ਵਲੋਂ ਕੰਪਲੈਕਸ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਸੂਚਨਾ ਮਿਲਦੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ