JALANDHAR WEATHER

ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਸ਼ਹੀਦੀ ਦਿਵਸ ਮਨਾਇਆ

ਚੋਗਾਵਾ, 11 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਭਾਰਤ ਵਾਸੀਆਂ ਦੀ ਆਨ ਤੇ ਸ਼ਾਨ ਲਈ 11 ਜਨਵਰੀ 1915 ਨੂੰ ਕੈਨੇਡਾ ਦੀ ਧਰਤੀ 'ਤੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸਿੱਖ ਮਹਾਨ ਸੂਰਬੀਰ, ਦੇਸ਼ ਭਗਤ ਸ਼ਹੀਦ ਮੇਵਾ ਸਿੰਘ ਲੋਪੋਕੇ ਦਾ ਸ਼ਹੀਦੀ ਦਿਵਸ ਕਸਬਾ ਲੋਪੋਕੇ ਦੇ ਗੁਰਦੁਆਰਾ ਜਿਉਣ ਦਾਸ ਜੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਗੁਰਦੁਆਰਾ ਸਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਗੁਰਕੀਤ ਸਿੰਘ ਐਮ. ਏ. ਦਾ ਕਵੀਸ਼ਰੀ ਜਥਾ ਅਤੇ ਪ੍ਰਚਾਰਕ ਭਾਈ ਰਾਜਪਾਲ ਸਿੰਘ ਅੰਮ੍ਰਿਤਸਰ ਨੇ ਸ਼ਹੀਦ ਮੇਵਾ ਸਿੰਘ ਦੀ ਜੀਵਨੀ 'ਤੇ ਚਾਨਣਾ ਪਾਇਆ । ਇਸ ਮੌਕੇ ਮਾ: ਪ੍ਰੀਤਮ ਸਿੰਘ ਲੋਪੋਕੇ, ਦਲਜੀਤ ਸਿੰਘ ਮਿਆਦੀਆਂ, ਕੁਲਵਿੰਦਰ ਸਿੰਘ ਮਿਆਦੀਆਂ, ਸਰਪੰਚ ਕੁਲਦੀਪ ਸਿੰਘ ਨੱਥੂਪੁਰਾ, ਬਾਬਾ ਹਰਜਾਪ ਸਿੰਘ ਲੋਪੋਕੇ, ਬਾਬਾ ਦਲਜੀਤ ਸਿੰਘ ਬਿੱਟੂ ਕਾਰ ਸੇਵਾ, ਸਤਨਾਮ ਸਿੰਘ,ਸੁੱਖ ਟਰੱਕਾਂ ਵਾਲਾ ਲੋਪੋਕੇ, ਰਿੰਕੂ ਲੋਪੋਕੇ, ਵਿਰਸਾ ਸਿੰਘ ਸ਼ਾਹ, ਹੀਰਾ ਸਿੰਘ ਸ਼ਾਹ, ਬਾਬਾ ਕੁਲਜੀਤ ਸਿੰਘ, ਨਵਤੇਜ ਸਿੰਘ ਗਿੱਲ, ਰਾਣਾ ਸ਼ਾਹ, ਮਾਨ ਸਿੰਘ, ਬਾਬਾ ਜੁਗਰਾਜ ਸਿੰਘ, ਬਾਬਾ ਗਾਂਧੀ ਆਦਿ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਆਪ ਵਾਰਨ ਵਾਲੇ ਸੂਰਬੀਰ ਦੇਸ਼ ਭਗਤ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ