ਭਿਆਨਕ ਸੜਕ ਹਾਦਸੇ 'ਚ ਲੋਹੜੀ ਦੇ ਕੇ ਜਾ ਰਹੇ ਭੈਣ-ਭਰਾ ਦੀ ਮੌਤ
ਜਗਰਾਉਂ ( ਲੁਧਿਆਣਾ) , 11 ਜਨਵਰੀ ( ਕੁਲਦੀਪ ਸਿੰਘ ਲੋਹਟ) - ਸਥਾਨਕ ਫਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ 'ਤੇ ਕੋਠੇ ਬੱਗੂ ਦੇ ਨੇੜੇ ਮੋਗਾ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਥਾਰ ਗੱਡੀ ਅਤੇ ਸਵਿਫਟ ਕਾਰ ਵਿਚਾਲੇ ਹੋਈ ਭਿਆਨਕ ਟੱਕਰ ਦੌਰਾਨ ਭੈਣ-ਭਰਾ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਇਹ ਹਾਦਸਾ ਬੇਹੱਦ ਭਿਆਨਕ ਸੀ। ਤੇਜ਼ ਰਫ਼ਤਾਰ ਥਾਰ ਨੇ ਸੜਕ ਦਾ ਡਿਵਾਈਡਰ ਪਾਰ ਕਰਕੇ ਕਾਰ ਨੂੰ ਟੱਕਰ ਮਾਰੀ ਤੇ ਕਾਰ 'ਚ ਸਵਾਰ ਭੈਣ ਭਰਾ ਸਖਤ ਰੂਪ 'ਚ ਜ਼ਖ਼ਮੀ ਹੋ ਗਏ। ਭੈਣ ਭਰਾ ਨੂੰ ਜ਼ਖ਼ਮੀ ਹਾਲਤ 'ਚ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ , ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਬਰ ਸਿੰਘ ਅਤੇ ਉਸ ਦੀ ਭੈਣ ਹਰਦੀਪ ਕੌਰ ਜੋ ਆਪਣੇ ਰਿਸ਼ਤੇਦਾਰਾਂ ਨੂੰ ਲੋਹੜੀ ਦੇ ਕੇ ਲੁਧਿਆਣਾ ਤੋਂ ਵਾਪਸ ਪਿੰਡ ਬਾਘਾ ਪੁਰਾਣਾ ਜਾ ਰਹੇ ਹਨ ਤਾਂ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ.ਪੀ ਜਸਵਿੰਦਰ ਸਿੰਘ ਢੀਂਡਸਾ , ਐਸ। ਐਚ. ਓ. ਸੁਰਜੀਤ ਸਿੰਘ ਅਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ।ਮ੍ਰਿਤਕਾਂ ਦੀ ਪਛਾਣ ਜਬਰ ਸਿੰਘ ਅਤੇ ਹਰਦੀਪ ਕੌਰ ( ਭੈਣ-ਭਰਾ) ਵਾਸੀ ਵਾਘਾ ਪੁਰਾਣਾ ਵਜੋਂ ਹੋਈ। ਜਦਕਿ ਇੰਦਰਜੀਤ ਸਿੰਘ ਵਾਸੀ ਗੋਂਦਵਾਲ ਨੇੜੇ ਰਾਏਕੋਟ ਦਾ ਵਸਨੀਕ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨ ਜਾਨਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;