ਕੈਨੇਡਾ ਦੇ ਐਬਸਫੋਰਡ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
ਜਗਰਾਉਂ,( ਲੁਧਿਆਣਾ ) 12 ਜਨਵਰੀ ( ਕੁਲਦੀਪ ਸਿੰਘ ਲੋਹਟ)- ਵਿਦੇਸ਼ਾਂ ਦੇ ਵਿਚ ਗੈਗਸਟਰਾਂ ਵਲੋਂ ਪੰਜਾਬੀ ਨੌਜਵਾਨਾਂ ਦੇ ਕਤਲਾਂ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ। ਤਾਜ਼ਾ ਮਾਮਲਾ ਕੈਨੇਡਾ ਦੇ ਐਬਸਫੋਰਡ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗੈਂਗਵਾਰ ਨਾਲ ਜੁੜੀ ਇਕ ਘਟਨਾ ਵਿਚ ਜਗਰਾਉਂ ਦੇ ਪਿੰਡ ਸੁਧਾਰ ਨਾਲ ਸਬੰਧਤ ਇਕ ਨੌਜਵਾਨ ਨਵਪ੍ਰੀਤ ਸਿੰਘ ਧਾਲੀਵਾਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਮ੍ਰਿਤਕ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਵਿਚ ਪੱਕੇ ਤੌਰ ਉਤੇ ਰਹਿ ਰਿਹਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਅਤੇ ਸਾਬਕਾ ਚੇਅਰਮੈਨ ਮੇਹਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਦੋਂ ਇਹ ਭਾਣਾ ਵਾਪਰਿਆ ਉਸ ਵੇਲੇ ਨਵਪ੍ਰੀਤ ਆਪਣੀ ਮਾਂ ਨਾਲ ਘਰ ਵਿਚ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਘਰ 'ਚ ਵੜ ਕੇ ਨਵਪ੍ਰੀਤ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। ਪਰਿਵਾਰਕ ਮੌਬਰਾਂ ਅਨੁਸਾਰ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਗੈਂਗਸਟਰ ਡੋਨੀ ਬੱਲ ਅਤੇ ਮੁਹੱਬਤ ਰੰਧਾਵਾ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲੈਂਦੇ ਹੋਏ ਦਾਅਵਾ ਕੀਤਾ ਹੈ ਕਿ ਨਵਪ੍ਰੀਤ ਧਾਲੀਵਾਲ ਸਰੀ 'ਚ ਉਨ੍ਹਾਂ ਦਾ ਨੁਕਸਾਨ ਕਰਨਾ ਚਾਹੁੰਦਾ ਸੀ।
;
;
;
;
;
;
;