ਕੁੱਤਿਆਂ ’ਚ ਵਾਇਰਸ, ਇਸ ਦਾ ਕੋਈ ਇਲਾਜ ਨਹੀਂ- ਸੁਪਰੀਮ ਕੋਰਟ
ਨਵੀਂ ਦਿੱਲੀ, 13 ਜਨਵਰੀ - ਸੁਪਰੀਮ ਕੋਰਟ ਨੇ ਅੱਜ ਬੱਚਿਆਂ ਅਤੇ ਬਜ਼ੁਰਗਾਂ 'ਤੇ ਲਾਵਾਰਸ ਕੁੱਤਿਆਂ ਦੇ ਹਮਲਿਆਂ 'ਤੇ ਸਖ਼ਤ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਕੁੱਤਿਆਂ ਵਿਚ ਇਕ ਖਾਸ ਵਾਇਰਸ ਹੁੰਦਾ ਹੈ, ਜਿਸ ਦਾ ਕੋਈ ਇਲਾਜ ਨਹੀਂ ਹੈ। ਅਦਾਲਤ ਨੇ ਪੁੱਛਿਆ ਕਿ ਜਦੋਂ ਕੁੱਤੇ 9 ਸਾਲ ਦੇ ਬੱਚੇ 'ਤੇ ਹਮਲਾ ਕਰਦੇ ਹਨ ਤਾਂ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ? ਕੀ ਉਸ ਸੰਸਥਾ ਨੂੰ, ਜੋ ਉਨ੍ਹਾਂ ਨੂੰ ਖਾਣਾ ਖੁਆ ਰਹੀ ਹੈ? ਕੀ ਸਾਨੂੰ ਇਸ ਸਮੱਸਿਆ ਤੋਂ ਅੱਖਾਂ ਮੀਟ ਲੈਣੀਆਂ ਚਾਹੀਦੀਆਂ ਹਨ? ਲਾਵਾਰਸ ਕੁੱਤਿਆਂ ਨੂੰ ਖੁਆਉਣ ਵਾਲੇ ਕੁੱਤੇ ਪ੍ਰੇਮੀਆਂ ਨੂੰ ਇਕ ਕੰਮ ਕਰਨਾ ਚਾਹੀਦਾ ਹੈ, ਕੁੱਤਿਆਂ ਨੂੰ ਘਰ ਲੈ ਜਾਓ।
ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੇ ਬੈਂਚ ਨੇ ਅੱਗੇ ਕਿਹਾ ਕਿ ਉਨ੍ਹਾਂ ਲੋਕਾਂ ਲਈ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਜੋ ਕੁੱਤਿਆਂ ਨੂੰ ਖੁਆਉਣ ਦਾ ਦਾਅਵਾ ਕਰਦੇ ਹਨ। ਸਰਕਾਰ ਕੁਝ ਨਹੀਂ ਕਰ ਰਹੀ। ਜਸਟਿਸ ਨਾਥ ਨੇ ਕਿਹਾ ਕਿ ਅਸੀਂ ਕੁੱਤਿਆਂ ਦੇ ਕੱਟਣ ਕਾਰਨ ਬੱਚਿਆਂ ਜਾਂ ਬਜ਼ੁਰਗਾਂ 'ਤੇ ਹਰ ਮੌਤ ਜਾਂ ਹਮਲੇ ਲਈ ਰਾਜ ਸਰਕਾਰ 'ਤੇ ਭਾਰੀ ਮੁਆਵਜ਼ਾ ਲਗਾਵਾਂਗੇ। ਸਰਕਾਰ ਕੁਝ ਨਹੀਂ ਕਰ ਰਹੀ। ਨਾਲ ਹੀ ਜਿਹੜੇ ਲੋਕ ਕੁੱਤਿਆਂ ਨੂੰ ਖੁਆਉਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਅਜਿਹਾ ਕਰੋ ਉਨ੍ਹਾਂ ਕੁੱਤਿਆਂ ਨੂੰ ਘਰ ਲੈ ਜਾਓ। ਕੁੱਤੇ ਇੱਧਰ ਉੱਧਰ ਗੰਦਗੀ ਕਿਉਂ ਫੈਲਾਉਣ, ਕਿਉਂ ਕਿਸੇ ਨੂੰ ਕੱਟਣ ਅਤੇ ਡਰਾਉਣ?
;
;
;
;
;
;
;
;