38ਵੇਂ ਰਣਨੀਤਕ ਸੰਵਾਦ ਵਿਚ ਭਾਰਤ ਅਤੇ ਫਰਾਂਸ ਨੇ ਰਣਨੀਤਕ ਭਾਈਵਾਲੀ ਦੀ ਕੀਤੀ ਪੁਸ਼ਟੀ
ਨਵੀਂ ਦਿੱਲੀ , 13 ਜਨਵਰੀ -ਨਵੀਂ ਦਿੱਲੀ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਬੋਨ ਦੇ ਕੂਟਨੀਤਕ ਸਲਾਹਕਾਰ ਦੀ ਸਹਿ-ਪ੍ਰਧਾਨਗੀ ਹੇਠ 38ਵੇਂ ਭਾਰਤ-ਫਰਾਂਸ ਰਣਨੀਤਕ ਸੰਵਾਦ ਦੌਰਾਨ ਭਾਰਤ ਅਤੇ ਫਰਾਂਸ ਨੇ ਆਪਣੀ ਰਣਨੀਤਕ ਭਾਈਵਾਲੀ ਦੀ ਪੁਸ਼ਟੀ ਕੀਤੀ। ਰਣਨੀਤਕ ਸੰਵਾਦ ਦੌਰਾਨ, ਭਾਰਤ ਅਤੇ ਫਰਾਂਸ ਨੇ ਸੁਰੱਖਿਆ, ਰੱਖਿਆ, ਤਕਨਾਲੋਜੀ, ਪੁਲਾੜ ਅਤੇ ਸਿਵਲ ਪ੍ਰਮਾਣੂ ਸਹਿਯੋਗ ਦੇ ਖੇਤਰਾਂ ਵਿਚ ਚੱਲ ਰਹੀਆਂ ਦੁਵੱਲੀਆਂ ਪਹਿਲਕਦਮੀਆਂ 'ਤੇ ਚਰਚਾ ਕੀਤੀ। ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੀ ਭਾਵਨਾ ਵਿੱਚ ਸਾਂਝੇ ਵਿਕਾਸ ਅਤੇ ਸਹਿਯੋਗ ਲਈ ਮੌਕਿਆਂ ਦੀ ਖੋਜ ਕੀਤੀ ਗਈ।
ਵਿਦੇਸ਼ ਮੰਤਰਾਲੇ ਅਨੁਸਾਰ, ਚਰਚਾਵਾਂ ਵਿਚ ਵਿਕਸਤ ਹੋ ਰਹੀਆਂ ਭੂ-ਰਾਜਨੀਤਿਕ ਸਥਿਤੀ ਦੇ ਨਾਲ-ਨਾਲ ਸਾਂਝੀ ਚਿੰਤਾ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦੇ ਸ਼ਾਮਿਲ ਸਨ। ਦੋਵਾਂ ਧਿਰਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਆਉਣ ਵਾਲੀ ਭਾਰਤ ਫੇਰੀ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਦੋਵਾਂ ਧਿਰਾਂ ਨੇ ਸ਼ਾਂਤੀ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ, ਵਿਸ਼ਵਵਿਆਪੀ ਸੁਰੱਖਿਆ ਵਾਤਾਵਰਣ ਵਿਚ ਚੁਣੌਤੀਆਂ ਨੂੰ ਹੱਲ ਕਰਨ ਲਈ ਨੇੜਲੇ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ।
;
;
;
;
;
;
;
;