JALANDHAR WEATHER

ਧੁੰਦ ਕਾਰਨ ਅਧਿਆਪਕਾਂ ਦੀ ਗੱਡੀ ਹੋਈ ਹਾਦਸਾਗ੍ਰਸਤ

ਗੁਰਦਾਸਪੁਰ, ਪਠਾਨਕੋਟ, 17 ਜਨਵਰੀ (ਚੱਕਰਾਜਾ, ਸੰਧੂ)- ਸੂਬੇ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਤਕਰੀਬਨ 9:30 ਵਜੇ ਦੇ ਕਰੀਬ ਪਠਾਨਕੋਟ ਤੋਂ ਫ਼ਤਹਿਗੜ੍ਹ ਚੂੜੀਆਂ ਵਿਖੇ ਜਾ ਰਹੀ ਅਧਿਆਪਕਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ, ਜਿਸ ਵਿਚ ਅਧਿਆਪਕ ਜ਼ਖ਼ਮੀ ਹੋ ਗਏ। ਇਸ ਵਿਚ ਇਕ ਅਧਿਆਪਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਖ਼ੇਤਰ ਨਾਲ ਸੰਬੰਧਿਤ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਸਕੂਲਾਂ ਵਿਚ ਤਾਇਨਾਤ ਸਰਕਾਰੀ ਮਹਿਲਾ ਅਤੇ ਪੁਰਸ਼ ਅਧਿਆਪਕ ਰੋਜ਼ਾਨਾ ਦੀ ਤਰ੍ਹਾਂ ਵੈਨ ਰਾਹੀਂ ਫਤਿਹਗੜ੍ਹ ਚੂੜੀਆਂ ਨੂੰ ਜਾ ਰਹੇ ਸਨ ਕਿ ਨੜਾਂਵਾਲੀ ਨੇੜੇ ਸੰਘਣੀ ਧੁੰਦ ਦੌਰਾਨ ਉਨ੍ਹਾਂ ਦੀ ਵੈਨ ਹਾਦਸਾ ਗ੍ਰਸਤ ਹੋ ਗਈ। ਜਿਸ ਕਾਰਨ ਜਿਥੇ ਗੱਡੀ ਦਾ ਵੱਡਾ ਨੁਕਸਾਨ ਹੋਇਆ ਉੱਥੇ ਹੀ ਵੈਨ ਵਿਚ ਸਵਾਰ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਏ।ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਵਲੋਂ ਅਧਿਆਪਕਾਂ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ