ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ ਸੰਘਣੀ ਧੁੰਦ ਕਾਰਨ 6 ਵਾਹਨ ਟਕਰਾਏ
ਲਹਿਰਾ ਮੁਹੱਬਤ, (ਬਠਿੰਡਾ), 17 ਜਨਵਰੀ (ਸੁਖਪਾਲ ਸਿੰਘ ਸੁੱਖੀ)- ਅੱਜ ਸਵੇਰ ਸਮੇਂ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ -7 ’ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ ਰੇਲਵੇ ਫਾਟਕ ਨੇੜੇ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ 6 ਵਾਹਨਾਂ ਸਮੇਤ ਇਕ ਮੋਟਰਸਾਈਕਲ ਟਕਰਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਾਹਨਾਂ ਦੀ ਟੱਕਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਸਥਾਨਕ ਰਾਹਗੀਰਾਂ ਤੇ ਭੁੱਚੋ ਚੌਂਕੀ ਪੁਲਿਸ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਵਾਹਨਾਂ ਨੂੰ ਰੋਡ ਤੋਂ ਪਾਸੇ ਕਰਕੇ ਟਰੈਫਿਕ ਚੱਲਦਾ ਕੀਤਾ ਗਿਆ। ਇਸ ਹਾਦਸੇ ਸੰਬੰਧੀ ਪੁਲਿਸ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਵਾਹਨ ਨੁਕਸਾਨੇ ਗਏ ਹਨ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
;
;
;
;
;
;
;
;