JALANDHAR WEATHER

ਮਜਾਰਾ ਦੇ ਧਾਰਮਿਕ ਸਥਾਨ ’ਚ ਰਹਿਤ ਮਰਿਆਦਾ ਅਨੁਕੂਲ ਹੋ ਰਿਹਾ ਪ੍ਰਬੰਧ -ਧਾਮੀ

ਨਵਾਂਸ਼ਹਿਰ, 17 ਜਨਵਰੀ ( ਜਸਬੀਰ ਸਿੰਘ ਨੂਰਪੁਰ ਧਰਮਵੀਰ ਪਾਲ)-ਮਜਾਰਾ ਨੌ ਆਬਾਦ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਧਾਰਮਿਕ ਸਥਾਨ ’ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਸ ਧਾਰਮਿਕ ਸਥਾਨ ’ਤੇ ਪੂਰਨ ਰਹਿਤ ਮਰਿਆਦਾ ਤਹਿਤ ਪ੍ਰਬੰਧ ਹੋ ਰਿਹਾ ਹੈ । ਉਨ੍ਹਾਂ ਆਖਿਆ ਕਿ ਪਾਵਨ ਸਰੂਪਾਂ ਸਬੰਧੀ ਮੁੱਖ ਮੰਤਰੀ ਵਲੋਂ ਜੋ ਬਿਨਾਂ ਜਾਣਕਾਰੀ ਤਹਿਤ ਬਿਆਨ ਦਿੱਤਾ ਗਿਆ ਹੈ, ਇਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪੁੱਜੀ ਹੈ।

ਉਨ੍ਹਾਂ ਕਿਹਾ ਕਿ ਇਸ ਸਥਾਨ ’ਤੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਡਾ ਈਸ਼ਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਤਰਸੇਮ ਸਿੰਘ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਪੜਤਾਲ ਕੀਤੀ ਗਈ ਸੀ ਅਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਪਾਈ ਗਈ। ਉਨ੍ਹਾਂ ਆਖਿਆ ਕਿ ਇਸ ਸਥਾਨ ’ਤੇ ਸਾਰੇ ਸਰੂਪ ਰਿਕਾਰਡ ਸਹੀ ਪਾਏ ਗਏ, ਜਿਸ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਿਆਂਦੇ ਗਏ ਸਰੂਪਾਂ ਦਾ ਵੀ ਪੂਰਾ ਰਿਕਾਰਡ ਪ੍ਰਾਪਤ ਹੋਇਆ। ਉਨ੍ਹਾਂ ਆਖਿਆ ਕਿ ਉਦਾਸੀ ਸੰਪਰਦਾਵਾਂ, ਨਿਰਮਲੇ ਸੰਪਰਦਾਵਾਂ ਵੀ ਸਿੱਖ ਧਰਮ ਦਾ ਹਿੱਸਾ ਹਨ। ਇਸ ਸਥਾਨ ’ਤੇ ਚੱਲ ਰਹੇ ਪ੍ਰਬੰਧ ਗੁਰਮਤ ਦੇ ਅਨੁਕੂਲ ਹਨ। ਉਨ੍ਹਾਾਂ ਮੁੱਖ ਮੰਤਰੀ ਦੇ ਬਿਆਨ ਦੀ ਨਿੰਦਾ ਕਰਦਿਆਂ ਆਖਿਆ ਕਿ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਮੁਕੰਮਲ ਜਾਣਕਾਰੀ ਲੈਣੀ ਜ਼ਰੂਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ