ਆਪ ਆਗੂ ਆਤਿਸ਼ੀ ਨੂੰ ਪਹਿਲਾਂ ਹੀ ਮੰਗ ਲੈਣੀ ਚਾਹੀਦੀ ਸੀ ਮੁਆਫੀ- ਰਾਜਾ ਵੜਿੰਗ
ਚੰਡੀਗੜ੍ਹ, 17 ਜਨਵਰੀ (ਏ.ਐਨ.ਆਈ.)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਵਲੋਂ ਸਿੱਖ ਗੁਰੂਆਂ 'ਤੇ ਕੀਤੀ ਗਈ ਕਥਿਤ ਟਿੱਪਣੀ 'ਤੇ ਕਿਹਾ, "ਉਨ੍ਹਾਂ ਨੂੰ ਪਹਿਲੇ ਦਿਨ ਹੀ ਮੁਆਫੀ ਮੰਗਣੀ ਚਾਹੀਦੀ ਸੀ, ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਪੰਜਾਬ ਪੁਲਿਸ ਨੂੰ ਵੀ ਇਸ ਮਾਮਲੇ ਵਿਚ ਸ਼ਾਮਲ ਕੀਤਾ, ਹੁਣ ਉਹ ਫਸ ਗਈ ਹੈ।"
ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ, "ਸੀਬੀਆਈ ਜਾਂਚ ਕਤਲ ਜਾਂ ਕਿਸੇ ਵੱਡੇ ਰਹੱਸ ਲਈ ਹੈ। ਇਹ ਬਕਵਾਸ ਹੈ। ਇਸ ਮਾਮਲੇ ਵਿਚ ਵੀਡੀਓ ਸਹੀ ਹੈ। ਇਹ ਦੇਖਣਾ ਬਾਕੀ ਹੈ ਕਿ ਆਤਿਸ਼ੀ ਕਦੋਂ ਮੁਆਫੀ ਮੰਗਦੀ ਹੈ।
;
;
;
;
;
;
;