ਕਿਸਾਨ ਆਗੂ ਭੰਦੇਰ ਤੇ ਹੋਰ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਸਖਤ ਰੋਸ
ਸੰਗਰੂਰ 17 ਜਨਵਰੀ (ਧੀਰਜ ਪਿਸੋਰੀਆ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੀ ਰਾਤ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਹੋਰ ਆਗੂਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ’ਚ ਸਖਤ ਰੋਸ ਹੈ! ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂਆਂ ਜਸਵਿੰਦਰ ਸਿੰਘ ਸ਼ੇਰੋਂ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ ਅਤੇ ਮਨਜੀਤ ਸਿੰਘ ਨੇ ਇਸ ਦੀ ਜ਼ੋਰਦਾਰ ਨਿੰਦਿਆ ਕਰਦਿਆਂ ਕਿਹਾ ਕਿ ਇਹ ਕਾਰਵਾਈ ਸਰਕਾਰ ਦੀ ਕਾਇਰਾਨਾ, ਦਬਾਉਵਾਦੀ ਅਤੇ ਲੋਕਤੰਤਰ ਵਿਰੋਧੀ ਸੋਚ ਨੂੰ ਬੇਨਕਾਬ ਕਰਦੀ ਹੈ। ਜਿਹੜੀ ਸਰਕਾਰ ਆਪਣੇ ਆਪ ਨੂੰ “ਕਿਸਾਨ-ਹਿਤੈਸ਼ੀ” ਕਹਿੰਦੀ ਸੀ, ਉਹ ਅੱਜ ਕਿਸਾਨ ਆਵਾਜ਼ਾਂ ਨੂੰ ਹੱਥਕੜੀਆਂ ਪਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਸਰਕਾਰ ਨੂੰ ਸਾਫ਼ ਤੌਰ ‘ਤੇ ਚਿਤਾਵਨੀ ਦਿੰਦਾ ਹੈ ਕਿ ਗ੍ਰਿਫ਼ਤਾਰੀਆਂ, ਧਮਕੀਆਂ ਅਤੇ ਪੁਲਸੀ ਜ਼ੋਰ ਨਾਲ ਕਿਸਾਨ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਤਿਹਾਸ ਗਵਾਹ ਹੈ ਕਿ ਜਿਹੜੀਆਂ ਸਰਕਾਰਾਂ ਲੋਕਾਂ ਦੇ ਅੰਦੋਲਨਾਂ ਤੋਂ ਡਰ ਕੇ ਦਬਾਅ ਦਾ ਰਾਹ ਅਪਣਾਉਂਦੀਆਂ ਹਨ, ਉਹ ਅੰਤ ’ਚ ਖੁਦ ਲੋਕਾਂ ਦੀ ਅਦਾਲਤ ’ਚ ਬੇਨਕਾਬ ਹੋ ਜਾਂਦੀਆਂ ਹਨ। ਮਜੀਠਾ ’ਚ ਐਲਾਨਿਆ ਸੰਘਰਸ਼ ਹਰ ਕੀਮਤ ‘ਤੇ ਕੀਤੀ ਜਾਵੇਗਾ। ਨਾ ਗ੍ਰਿਫ਼ਤਾਰੀਆਂ, ਨਾ ਹੀ ਧਮਕੀਆਂ ਇਸ ਸੰਘਰਸ਼ ਨੂੰ ਰੋਕ ਸਕਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਦੇ ਹੁਕਮ ਮੰਨਣ ਵਾਲੇ ਮੁੱਖ ਮੰਤਰੀ ਵਾਂਗ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਵਾਂਗ ਵਰਤਾਓ ਕਰੇ।
;
;
;
;
;
;
;