JALANDHAR WEATHER

ਉਦੈਪੁਰ ’ਚ ਕਾਰਾਂ ਦੀ ਟੱਕਰ ’ਚ ਤਿੰਨ ਨਾਬਾਲਗਾਂ ਸਣੇ 4 ਦੀ ਮੌਤ, 6 ਜ਼ਖਮੀ

ਉਦੈਪੁਰ, 17 ਜਨਵਰੀ (ਪੀ.ਟੀ.ਆਈ.)- ਸ਼ਨੀਵਾਰ ਨੂੰ ਉਦੈਪੁਰ ’ਚ ਪੁਰਾਣੇ ਅਹਿਮਦਾਬਾਦ ਹਾਈਵੇਅ 'ਤੇ ਦੋ ਕਾਰਾਂ ਦੀ ਟੱਕਰ ’ਚ 4 ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸਵੀਨਾ ਖੇਤਰ ਦੇ ਨੇਲਾ ਤਾਲਾਬ ਨੇੜੇ ਵਾਪਰਿਆ।  ਉਨ੍ਹਾਂ ਕਿਹਾ ਕਿ ਚਾਰੇ ਮ੍ਰਿਤਕ ਉਦੈਪੁਰ ਦੇ ਵਸਨੀਕ ਸਨ। ਸਵੀਨਾ ਸਟੇਸ਼ਨ ਹਾਊਸ ਅਫਸਰ ਅਜੈਰਾਜ ਸਿੰਘ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਅਯਾਨ (17), ਆਦਿਲ ਕੁਰੈਸ਼ੀ (14), ਸ਼ੇਰ ਮੁਹੰਮਦ (19) ਅਤੇ ਗੁਲਾਮ ਖਵਾਜਾ (17) ਵਜੋਂ ਹੋਈ ਹੈ।

ਸਿੰਘ ਨੇ ਕਿਹਾ ਕਿ 6 ਦੋਸਤ 'ਮਹਿਫਿਲ-ਏ-ਮਿਲਾਦ' ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਬਾਅਦ ਇਕ ਕਾਰ ’ਚ ਯਾਤਰਾ ਕਰ ਰਹੇ ਸਨ ਅਤੇ ਚਾਹ ਪੀਣ ਲਈ ਹਾਈਵੇਅ ਵੱਲ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਨੂੰ ਇਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਕਿਹਾ ਕਿ ਦੂਜੀ ਕਾਰ, ਜਿਸਦਾ ਗੁਜਰਾਤ ਰਜਿਸਟ੍ਰੇਸ਼ਨ ਨੰਬਰ ਸੀ, ਚੁਰੂ ਜ਼ਿਲ੍ਹੇ ਦੇ ਰਾਜਗੜ੍ਹ ਤੋਂ ਗੁਜਰਾਤ ਦੇ ਵਾਪੀ ਵੱਲ ਜਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਗੁਜਰਾਤ-ਰਜਿਸਟਰਡ ਕਾਰ ਦੇ 4 ਸਵਾਰ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ ਮ੍ਰਿਤਕਾਂ ਦੇ ਦੋ ਸਾਥੀ ਗੰਭੀਰ ਹਨ। ਉਨ੍ਹਾਂ ਅੱਗੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮਬੀ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ ਅਤੇ ਦੋਵੇਂ ਵਾਹਨ ਜ਼ਬਤ ਕਰ ਲਏ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ