ਜਲੰਧਰ ’ਚ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਫਾਇਰਿੰਗ
ਜਲੰਧਰ (ਰਾਮਾਮੰਡੀ) 20 ਜਨਵਰੀ - ਜਲੰਧਰ ’ਚ ਐਕਟਿਵਾ 'ਤੇ ਸਵਾਰ ਨੌਜਵਾਨਾਂ ਵਲੋਂ ਕਾਰ ਸਵਾਰਾਂ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ, ਐਕਟਿਵਾ ਸਵਾਰ ਨੌਜਵਾਨਾਂ ਨੇ ਰਾਮਾ ਮੰਡੀ ਇਲਾਕੇ ’ਚ ਇਕ ਫਾਰਚੂਨਰ ਕਾਰ 'ਤੇ ਗੋਲੀਆਂ ਚਲਾਈਆਂ। ਦੂਜੇ ਪਾਸੇ ਕਾਰ ਸਵਾਰਾਂ ਨੇ ਵੀ ਜਵਾਬ ਵਿਚ ਫਾਇਰਿੰਗ ਕੀਤੀ। ਐਕਟਿਵਾ ਸਵਾਰਾਂ ਵਲੋਂ ਚਲਾਈਆਂ ਗੋਲੀਆਂ ਕਾਰ ਦੇ ਦਰਵਾਜ਼ੇ 'ਤੇ ਲੱਗੀਆਂ। ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ।
;
;
;
;
;
;
;