JALANDHAR WEATHER

ਇਕ ਕਿਸਾਨ ਵਲੋਂ ਲਾਏ ਪਰਾਲੀ ਦੇ ਡੰਪਰ ਨੂੰ ਲੱਗੀ ਅੱਗ

ਤਲਵੰਡੀ ਸਾਬੋ/ਸੀੰਗੋ ਮੰਡੀ, (ਬਠਿੰਡਾ), 22 ਜਨਵਰੀ (ਲੱਕਵਿੰਦਰ ਸ਼ਰਮਾ)- ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵਿਚ ਰਾਤ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇਕ ਕਿਸਾਨ ਅੰਗਰੇਜ ਸਿੰਘ ਪੁੱਤਰ ਓੁੱਗਰ ਸਿੰਘ ਵਲੋਂ ਲਾਏ ਪਰਾਲੀ ਦੇ ਡੰਪਰ ਨੂੰ ਅੱਗ ਲੱਗ ਗਈ। ਇਸ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਪਿਛਲੇ 4 ਘੰਟਿਆਂ ਤੋਂ ਫਾਇਰ ਬ੍ਰਿਗੇਡ ਮੁਲਾਜ਼ਮ ਅੱਗ ਬੁਝਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਕਿਸਾਨ ਨੇ ਕਿਸੇ ਸ਼ਰਾਰਤੀ ਅਨਸਰ ਤੇ ਅਣ-ਪਛਾਤੇ ਵਿਅਕਤੀ ਵਲੋਂ ਜਾਣ-ਬੁੱਝ ਕੇ ਅੱਗ ਲਾਏ ਜਾਣ ਦੇ ਦੋਸ਼ ਲਾਏ ਹਨ। ਤਲਵੰਡੀ ਸਾਬੋ ਦੀ ਪੁਲਿਸ ਘਟਨਾ ਸਥਾਨ ’ਤੇ ਪਹੁੰਚ ਗਈ ਹੈ ਤੇ ਜਾਂਚ ਕਰ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ