JALANDHAR WEATHER

ਅਟਾਰੀ ਸਰਹੱਦ ਤੋਂ ਕੇਂਦਰੀ ਖੇਡ ਮੰਤਰਾਲੇ ਵਲੋਂ ਕੱਢੀ ਗਈ ਸਾਈਕਲ ਰੈਲੀ

ਅਟਾਰੀ ਸਰਹੱਦ (ਅੰਮ੍ਰਿਤਸਰ), 25 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਭਾਰਤ ਦੇ ਖ਼ਾਸ ਕਰਕੇ ਸਰਹੱਦੀ ਖੇਤਰ ਅੰਦਰ ਨਸ਼ਿਆਂ ਦੇ ਖ਼ਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਭਾਰਤ ਦੇ ਕੇਂਦਰ ਖੇਡ ਮੰਤਰਾਲੇ ਵਲੋਂ ਅਟਾਰੀ ਸਰਹੱਦ 'ਤੇ ਅੱਜ ਵਿਸ਼ੇਸ਼ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ੍ਰੀਮਤੀ ਰਕਸ਼ਾ ਖਡਸੇ ਵਲੋਂ ਝੰਡਾ ਲਹਿਰਾ ਕੇ ਸਾਈਕਲ ਰੈਲੀ ਨੂੰ ਰਵਾਨਾ ਕਰ ਕੇ ਕੀਤੀ ਗਈ। ਸਾਈਕਲ ਰੈਲੀ ਅਟਾਰੀ ਸਰਹੱਦ ਤੋਂ ਰਵਾਨਾ ਹੋ ਕੇ ਰਣੀਕੇ ਅੱਡੇ ਤੋਂ ਵਾਪਸ ਅਟਾਰੀ ਸਰਹੱਦ 'ਤੇ 12 ਕਿਲੋਮੀਟਰ ਆਉਣ ਜਾਣ ਦਾ ਸਫ਼ਰ ਤੈਅ ਕਰਕੇ ਪੁੱਜੀ। ਇਸ ਤੋਂ ਪਹਿਲਾਂ ਸਵੇਰੇ 7 ਵਜੇ ਤੋਂ ਲੈ ਕੇ ਸਾਈਕਲ ਰੈਲੀ ਦੀ ਰਵਾਨਾ ਤੱਕ ਅਟਾਰੀ ਸਰਹੱਦ 'ਤੇ ਪੁੱਜੇ ਹਜ਼ਾਰਾਂ ਨੌਜਵਾਨਾਂ ਵਲੋਂ ਆਪਣੇ ਆਪਣੇ ਕਰਤੱਵ ਵਿਖਾਉਂਦਿਆਂ ਭੰਗੜਾ, ਗੱਤਕਾ, ਯੋਗਾ, ਮੱਲਖਭ, ਰੱਸੀ ਟੱਪਣਾ ਆਦਿ ਪ੍ਰੋਗਰਾਮ ਵੀ ਦਿਖਾਏ ਗਏ ਤੇ ਜੇਤੂ ਨੌਜਵਾਨਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਪੁੱਜੇ ਨੌਜਵਾਨਾਂ ਨੂੰ ਸਟੇਜ ਤੋਂ ਖੇਡ ਮੰਤਰਾਲੇ ਵਲੋਂ ਹੱਥ ਚੁਕਵਾ ਕੇ ਸਹੁੰ ਖਵਾਈ ਗਈ ਕਿ ਆਪਣੇ ਵੋਟ ਬਣਾਉਣ ਦੇ ਨਾਲ ਨਾਲ ਉਹ ਸਹੀ ਜਗ੍ਹਾ ਆਪਣੇ ਦੇਸ਼ ਦੀ ਸੁਰੱਖਿਆ ਲਈ ਵੋਟ ਦਾ ਇਸਤੇਮਾਲ ਕਰਨਗੇ । ਇਸ ਮੌਕੇ ਨੌਜਵਾਨਾਂ ਵਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਭਾਰਤ ਮਾਤਾ ਦੀ ਜੈ ਨਾਅਰੇ ਲਗਾਏ ਗਏ ।
ਯੁਵਾ ਮਾਮਲੇ ਅਤੇ ਖੇਡ ਮੰਤਰੀ ਦੇ ਰਾਜ ਮੰਤਰੀ ਸ੍ਰੀਮਤੀ ਰਕਸ਼ਾ ਖਡਸੇ ਨੇ ਅਟਾਰੀ ਸਰਹੱਦ ਤੇ ਆਏ ਨੌਜਵਾਨਾਂ ਨੂੰ ਕਿਹਾ ਕਿ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਇਕ "ਲੋਕ ਲਹਿਰ" ਬਣ ਗਿਆ ਹੈ ਜੋ ਤੰਦਰੁਸਤੀ, ਇਕ ਸਾਫ਼ ਵਾਤਾਵਰਨ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦਾ ਹੈ। ਇਸ ਲਹਿਰ ਨੇ ਪਹਿਲਾਂ ਹੀ ਦੇਸ਼ ਭਰ ਵਿਚ 200,000 ਤੋਂ ਵੱਧ ਸਥਾਨਾਂ 'ਤੇ 2.2 ਮਿਲੀਅਨ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਦਰਜ ਕੀਤੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ "ਮਨ ਕੀ ਬਾਤ" ਪ੍ਰੋਗਰਾਮ ਵਿਚ ਕਈ ਵਾਰ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਪਹਿਲਕਦਮੀ ਦਾ ਜ਼ਿਕਰ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ