ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬਰਾਮਦ ਕੀਤੀ 260 ਕਰੋੜ ਦੀ ਹੈਰੋਇਨ
ਅਟਾਰੀ ਸਰਹੱਦ,(ਅੰਮ੍ਰਿਤਸਰ), 30 ਜਨਵਰੀ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਪਾਕਿਸਤਾਨ ਤੋਂ ਡਰੋਨ ਰਾਹੀਂ ਬੀਤੀ ਰਾਤ ਭਾਰਤੀ ਖੇਤਰ ਅੰਦਰ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਸੁੱਟੀ ਗਈ 260 ਕਰੋੜ ਰੁਪਏ ਦੀ ਹੈਰੋਇਨ ਨੂੰ ਬਰਾਮਦ ਕਰਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਕ ਵੱਡੀ ਸਫ਼ਲਤਾ ਹਾਸਲ ਹੋਈ ਹੈ I ਜਾਣਕਾਰੀ ਅਨੁਸਾਰ ਪੁਲਿਸ ਥਾਣਾ ਘਰਿੰਡਾ ਦੇ ਇਲਾਕੇ ਅਧੀਨ ਆਉਂਦੇ ਸਥਾਨ ਤੋਂ ਇਹ ਵੱਡੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। 103 ਪੀਲੇ ਰੰਗ ਦੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਲਪੇਟੀ 52 ਕਿਲੋ ਦੇ ਕਰੀਬ ਹੈਰੋਇਨ ਪੰਜਾਬ ਪੁਲਿਸ ਵਲੋਂ ਫੜ ਕੇ ਨਸ਼ੇ ਦਾ ਇਕ ਵੱਡੀ ਪੱਧਰ ’ਤੇ ਲੱਕ ਤੋੜਿਆ ਗਿਆ ਹੈ।
;
;
;
;
;
;
;
;