ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣਾ ਸੱਚਾਈ ਦੀ ਜਿੱਤ - ਜਥੇ. ਗੁਲਜ਼ਾਰ ਸਿੰਘ ਰਣੀਕੇ
ਛੇਹਰਟਾ, 2ਫਰਵਰੀ ( ਪੱਤਰ ਪ੍ਰੇਰਕ )- ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਸ. ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਉਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸ. ਮਜੀਠੀਆ ਨੂੰ ਪੰਜਾਬ ਸਰਕਾਰ ਨੇ ਝੂਠੇ ਕੇਸ ’ਚ ਲੰਮੇ ਸਮੇਂ ਤੋਂ ਜੇਲ੍ਹ ’ਚ ਡੱਕਿਆ ਹੋਇਆ ਸੀ। ਇਕੱਲਾ ਜੇਲ੍ਹ ’ਚ ਹੀ ਨਹੀਂ ਡੱਕਿਆ ਸੀ, ਸਗੋਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਵੀ ਹਨਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੀ ਜ਼ਮਾਨਤ ਨਾਲ ਪਾਰਟੀ ਕੇਡਰ ’ਚ ਖੁਸ਼ੀ ਦੀ ਲਹਿਰ ਹੈ।
ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਤੇ ਜ਼ਿਲਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸਰਜੀਤ ਸਿੰਘ ਪਹਿਲਵਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਸਿਆਸੀ ਕਿੜ ਕੱਢਣ ਲਈ ਆਪ ਸਰਕਾਰ ਨੇ ਜਿਹੜੀ ਸਾਜਿਸ਼ ਰਚੀ ਹੈ, ਉਸ ’ਚ ਉਹ ਕਦੇ ਵੀ ਸਫ਼ਲ ਨਹੀ ਹੋ ਸਕਣਗੇ। ਇਸ ਮੌਕੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸੁਲਤਾਨ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਕੁਲਵੰਤ ਸਿੰਘ ਲਖਨਊ ਵਾਲੇ, ਜਸਪਾਲ ਸਿੰਘ ਭੱਟੀ, ਸੁੱਖ ਖਾਪੜਖੇੜੀ, ਨਰਾਇਣਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ।
;
;
;
;
;
;
;