ਪ੍ਰਧਾਨ ਮੰਤਰੀ ਮੋਦੀ ਰੇਲਵੇ ਨੂੰ ਜ਼ਮੀਨ ਪ੍ਰਾਪਤੀ ਅਤੇ ਮੁਆਵਜ਼ੇ ਲਈ ਫੰਡ ਜਾਰੀ ਕਰਨ ਦਾ ਨਿਰਦੇਸ਼ ਦੇਣ - ਮੁੱਖ ਮੰਤਰੀ ਤਾਮਿਲਨਾਡੂ
ਚੇਨਈ, 8 ਫਰਵਰੀ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਮੰਤਰਾਲੇ ਨੂੰ ਜ਼ਮੀਨ ਪ੍ਰਾਪਤੀ ਅਤੇ ਮੁਆਵਜ਼ੇ ਦੀ ਸਹੂਲਤ ਲਈ ਮਨਜ਼ੂਰਸ਼ੁਦਾ ਪ੍ਰੋਜੈਕਟਾਂ ਲਈ ਲੋੜੀਂਦੇ ਫ਼ੰਡ ਜਾਰੀ ਕਰਨ ਦਾ ਨਿਰਦੇਸ਼ ਦੇਣ।
ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਇਕ ਪੱਤਰ ਵਿਚ, ਸੀਐਮ ਸਟਾਲਿਨ ਨੇ ਉਨ੍ਹਾਂ ਨੂੰ ਥੂਥੁਕੁਡੀ - ਮਦੁਰਾਈ (ਵਾਇਆ ਅਰੂਪੁਕੋਟਾਈ) ਨਵੀਂ ਬ੍ਰੌਡ ਗੇਜ ਲਾਈਨ ਅਤੇ ਟਿੰਡੀਵਨਮ - ਤਿਰੂਵੰਨਮਲਾਈ ਬ੍ਰੌਡ ਗੇਜ ਰੇਲਵੇ ਲਾਈਨ ਪ੍ਰੋਜੈਕਟ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ, ਜਿਸ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਰੇਲਵੇ ਨੇ ਮੁਲਤਵੀ ਰੱਖਿਆ ਹੈ।ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕਿਹਾ ਕਿ 2,500.61.06 ਹੈਕਟੇਅਰ ਜ਼ਮੀਨ ਦੀ ਪ੍ਰਾਪਤੀ ਲਈ ਮਨਜ਼ੂਰੀ ਦਿੱਤੀ ਗਈ ਹੈ, ਪਰ ਰੇਲਵੇ ਨੇ 931.52.96 ਹੈਕਟੇਅਰ ਲਈ ਫ਼ੰਡ ਮਨਜ਼ੂਰ ਨਹੀਂ ਕੀਤੇ ਹਨ।
;
;
;
;
;
;
;
;