ਕੋਟਾ ਇਮਾਰਤ ਹਾਦਸੇ ਦੀ ਜਾਂਚ ਦੇ ਹੁਕਮ
ਕੋਟਾ (ਰਾਜਸਥਾਨ), 8 ਫਰਵਰੀ - ਅਧਿਕਾਰੀਆਂ ਨੇ ਦੱਸਿਆ ਕਿ ਕੋਟਾ ਵਿਚ ਇਮਾਰਤ ਢਹਿਣ ਵਿਚ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ ਹੈ ਜਦੋਂ ਕਿ ਘੱਟੋ-ਘੱਟ 13 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।ਕੋਟਾ ਡਿਵੀਜ਼ਨਲ ਕਮਿਸ਼ਨਰ ਅਨਿਲ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਘਟਨਾ ਉਸ ਥਾਂ 'ਤੇ ਵਾਪਰੀ ਜਿੱਥੇ ਨਵੀਂ ਉਸਾਰੀ ਚੱਲ ਰਹੀ ਸੀ, ਅਤੇ ਢਾਂਚਾ ਉੱਪਰ ਤੋਂ ਹੇਠਾਂ ਤੱਕ ਡਿੱਗ ਗਿਆ।
"ਦੋ ਮੌਤਾਂ ਦੀ ਰਿਪੋਰਟ ਮਿਲੀ ਹੈ। ਸਾਡੇ ਕੋਲ 13 ਜ਼ਖਮੀਆਂ ਬਾਰੇ ਜਾਣਕਾਰੀ ਹੈ। ਸਾਡੀ ਜਾਣਕਾਰੀ ਹੈ ਕਿ ਕੁਝ ਨਵੀਂ ਉਸਾਰੀ ਚੱਲ ਰਹੀ ਸੀ ਅਤੇ ਉੱਪਰ ਤੋਂ ਹੇਠਾਂ ਤੱਕ ਢਹਿ ਗਈ। ਇਹ ਉਸਾਰੀ ਦੀ ਗੁਣਵੱਤਾ ਨਾਲ ਸੰਬੰਧਿਤ ਲਾਪਰਵਾਹੀ ਕਾਰਨ ਹੋ ਸਕਦਾ ਹੈ। ਕੁਝ ਸਥਾਨਕ ਨਿਵਾਸੀਆਂ ਨੇ ਦੱਸਿਆ ਹੈ ਕਿ ਡ੍ਰਿਲਿੰਗ ਚੱਲ ਰਹੀ ਸੀ ਅਤੇ ਇਸ ਬਾਰੇ ਸ਼ਿਕਾਇਤਾਂ ਆਈਆਂ ਸਨ। ਕਾਰਨਾਂ ਦੀ ਹੋਰ ਤਕਨੀਕੀ ਜਾਂਚ ਦੇ ਹੁਕ ਮ ਦਿੱਤੇ ਗਏ ਹਨ, ਅਤੇ ਨਤੀਜੇ ਸਾਂਝੇ ਕੀਤੇ ਜਾਣਗੇ," ਕੋਟਾ ਡਿਵੀਜ਼ਨਲ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦੱਸਿਆ।
;
;
;
;
;
;
;
;
;