JALANDHAR WEATHER

ਟੀ-20 ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਦਾ ਮੁਕਾਬਲਾ ਅਫ਼ਗਾਨਿਸਤਾਨ, ਇੰਗਲੈਂਡ ਦਾ ਨਿਪਾਲ ਅਤੇ ਸ੍ਰੀਲੰਕਾ ਦਾ ਆਇਰਲੈਂਡ ਨਾਲ

ਚੇਨਈ/ਮੁੰਬਈ/ਕੋਲੰਬੋ (ਸ੍ਰੀਲੰਕਾ), 8 ਫਰਵਰੀ - ਟੀ-20 ਵਿਸ਼ਵ ਕੱਪ ਵਿਚ ਅੱਜ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਅਤੇ ਅਫ਼ਗਾਨਿਸਤਾਨ ਵਿਚਕਾਰ ਹੋਵੇਗਾ। ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿਖੇ ਇਹ ਮੈਚ ਸਵੇਰੇ 11 ਵਜੇ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਅੱਜ ਦਾ ਦੂਜਾ ਮੈਚ ਇੰਗਲੈਂਡ ਅਤੇ ਨਿਪਾਲ ਵਿਚਕਾਰ ਹੋਵੇਗਾ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਇਹ ਮੈਚ ਦੁਪਹਿਰ 3 ਵਜੇ ਹੋਵੇਗਾ। ਇਸੇ ਤਰਾਂ ਅੱਜ ਦਾ ਤੀਜਾ ਮੈਚ ਸ੍ਰੀਲੰਕਾ ਅਤੇ ਆਇਰਲੈਂਡ ਵਿਚਕਾਰ ਹੋਵੇਗਾ। ਸ੍ਰੀਲੰਕਾ ਦੇ ਕੋਲੰਬੋ ਵਿਖੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਇਹ ਮੈਚ ਰਾਤ 7 ਵਜੇ ਸ਼ੁਰੂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ