ਨਰਵਾਣੇ ਦੀ ਕਿਤਾਬ ਲੀਕ ਹੋਣ ਦਾ ਮਾਮਲਾ : ਦਿੱਲੀ ਪੁਲਿਸ ਵਲੋਂ ਪੈਂਗੁਇਨ ਇੰਡੀਆ ਟੀਮ ਤੋਂ ਪੁੱਛਗਿੱਛ
ਨਵੀਂ ਦਿੱਲੀ, 12 ਫਰਵਰੀ - ਸਾਬਕਾ ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਦੀ ਲਿਖੀ ਆਪਣੀ ਸਵੈ-ਜੀਵਨੀ 'ਫੋਰ ਸਟਾਰਜ਼ ਆਫ਼ ਡੈਸਟਿਨੀ' ਦੇ ਪ੍ਰਕਾਸ਼ਨ ਤੋਂ ਪਹਿਲਾਂ ਲੀਕ ਹੋਣ ਦਾ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੈਂਗੁਇਨ ਇੰਡੀਆ ਟੀਮ ਤੋਂ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ ਸਪੈਸ਼ਲ ਸੈੱਲ ਨੇ ਕੁਝ ਸਵਾਲਾਂ ਦੇ ਜਵਾਬ ਮੰਗਣ ਲਈ ਇਕ ਨੋਟਿਸ ਜਾਰੀ ਕੀਤਾ। ਪੁੱਛਗਿੱਛ ਲਗਭਗ ਦੋ ਘੰਟੇ ਚੱਲੀ।
;
;
;
;
;
;
;
;
;