JALANDHAR WEATHER

ਹਿਮਾਚਲ: ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ

ਗੋਹਰ, 15 ਫਰਵਰੀ (ਸੁਭਾਗ ਸਚਦੇਵਾ)- ਅੱਜ ਸਵੇਰੇ 4 ਵਜੇ ਦੇ ਕਰੀਬ ਸਿਰਾਜ ਵਿਧਾਨ ਸਭਾ ਹਲਕੇ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਸ਼ਿਵਰਾਤਰੀ ਦੀ ਖੁਸ਼ੀ ਦੁੱਖ ਵਿਚ ਬਦਲ ਗਈ। ਸ਼ਿਵਰਾਤਰੀ ਵਾਲੇ ਦਿਨ ਸਵੇਰੇ 4 ਵਜੇ ਸਿਰਾਜ ਵਿਧਾਨ ਸਭਾ ਹਲਕੇ ਵਿਚ ਹੋਏ ਇਕ ਸੜਕ ਹਾਦਸੇ ਵਿਚ 18-20 ਸਾਲ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਰਿਪੋਰਟਾਂ ਅਨੁਸਾਰ ਚਾਰ ਨੌਜਵਾਨਾਂ ਨੂੰ ਲੈ ਕੇ ਜਾ ਰਹੀ ਇਕ ਪਿਕਅੱਪ ਜੀਪ, ਨੰਬਰ ਐਚ.ਪੀ. 65-5148 ਸਵੇਰੇ 4 ਵਜੇ ਦੇ ਕਰੀਬ ਲੰਬਾਥਚ ਕਲਹਾਨੀ ਰੋਡ 'ਤੇ ਕੰਟਰੋਲ ਗੁਆ ਬੈਠੀ ਅਤੇ ਹਾਦਸਾਗ੍ਰਸਤ ਹੋ ਗਈ। ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਕ ਜ਼ਖਮੀ ਨੂੰ ਏਮਜ਼, ਬਿਲਾਸਪੁਰ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਾਰਦਿਕ ਠਾਕੁਰ (19) ਪੁੱਤਰ ਜੋਗ ਰਾਜ, ਰਾਹੀ ਧਰ ਬਾਗਸਯਦ, ਈਸ਼ਾਨ ਠਾਕੁਰ (18) ਪੁੱਤਰ ਪ੍ਰੇਮ ਸਿੰਘ, ਥਾਰਜੁਨ, ਅਤੇ ਸੁਨੀਲ ਠਾਕੁਰ (18) ਪੁੱਤਰ ਇੰਦਰ ਸਿੰਘ, ਕਿਓਲੀਧਰ, ਥਾਰਜੁਨ ਵਜੋਂ ਹੋਈ ਹੈ। ਜ਼ਖਮੀ, ਕੁਸ਼ਲ ਸਿੰਘ (19) ਪੁੱਤਰ ਰੂਪ ਸਿੰਘ, ਬਾਹ ਪਿੰਡ, ਥਾਰਜੁਨ ਦਾ ਵਸਨੀਕ, ਹਸਪਤਾਲ ਵਿਚ ਆਪਣੀ ਜ਼ਿੰਦਗੀ ਲਈ ਜੂਝ ਰਿਹਾ ਹੈ। ਇਸ ਹਾਦਸੇ ਨੇ ਸਰਾਜ ਖੇਤਰ ਨੂੰ ਸੋਗ ਵਿਚ ਡੁੱਬਾ ਦਿੱਤਾ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਜੈ ਰਾਮ ਠਾਕੁਰ ਨੇ ਮ੍ਰਿਤਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਪਰਿਵਾਰਾਂ ਨੂੰ ਨੁਕਸਾਨ ਸਹਿਣ ਦੀ ਤਾਕਤ ਦੇਣ ਲਈ ਪ੍ਰਾਰਥਨਾ ਕੀਤੀ। ਜੰਜੇਲੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ