JALANDHAR WEATHER

ਕਿਸਾਨ ਆਗੂ ਦੇ ਸਹਿਯੋਗ ਨਾਲ ਖਤਰਨਾਕ ਅਜਗਰ ਕੀਤਾ ਜ਼ਿੰਦਾ ਕਾਬੂ

ਅਟਾਰੀ ਸਰਹੱਦ (ਅੰਮ੍ਰਿਤਸਰ), 15 ਫ਼ਰਵਰੀ - (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਭਾਰਤ ਦੀ ਅਟਾਰੀ ਸਰਹੱਦ ਦੇ ਨਜ਼ਦੀਕ ਪਿੰਡ ਮੁਹਾਵਾ ਦੀ ਡਿਫੈਂਸ ਨਹਿਰ ਦੇ ਉੱਪਰੋਂ ਇਕ ਬਹੁਤ ਹੀ ਵੱਡਾ ਖਤਰਨਾਕ ਅਜਗਰ ਫੜਿਆ ਗਿਆ। ਇਸ ਸੰਬੰਧੀ ਕਿਸਾਨ ਆਗੂ ਕਾਬਲ ਸਿੰਘ ਮੁਹਾਵਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਇਸ ਅਜਗਰ ਵਲੋਂ ਕੁੱਤੇ ਨੂੰ ਫੜਿਆ ਸੀ ਜੋ ਇਸ ਦੀ ਰੁੱਡ ਵਿਚ ਜਕੜਿਆ ਹੋਇਆ ਦਿਨ ਰਾਤ ਪੰਜ ਦਿਨਾਂ ਤੋਂ ਚੀਕਾਂ ਨਿਕਲੀਆਂ ਵੇਖ ਨਜ਼ਦੀਕ ਦੇ ਘਰਾਂ ਵਾਲਿਆਂ ਵਲੋਂ ਇਸ ਸੰਬੰਧੀ ਜੰਗਲਾਤ ਵਿਭਾਗ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਰੁਡ ਦੇ ਅੰਦਰ ਕੋਈ ਚੀਜ਼ ਭੇਜ ਕੇ ਚੈੱਕ ਕੀਤਾ ਤਾਂ ਅਜਗਰ ਨੇ ਕੁੱਤਾ ਫੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਅਜਗਰ ਵਲੋਂ ਇਸ ਪਿੰਡ ਦੇ ਨਜ਼ਦੀਕ ਦੇ ਕਈ ਜਾਨਵਰ ਮਾਰ ਮੁਕਾਏ ਜਾ ਚੁੱਕੇ ਸਨ, ਜਿਨ੍ਹਾਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬਾਅਦ ਕਪੂਰਥਲਾ ਦੇ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਜੋ ਸੱਪ ਵਗੈਰਾ ਜਾਨਵਰਾਂ ਨੂੰ ਫੜਦੇ ਨੇ ਤੇ ਉਨ੍ਹਾਂ ਨੇ ਆ ਕੇ ਅੱਜ ਰੈਸਕਿਊ ਆਪ੍ਰੇਸ਼ਨ ਕੀਤਾ ਅਤੇ ਅਜਗਰ ਨੂੰ ਕਾਬੂ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ