JALANDHAR WEATHER

ਨੌਜਵਾਨ ਵਲੋਂ ਰੇਲ ਗੱਡੀ ਹੇਠ ਆ ਕੇ ਖੁਦਕਸ਼ੀ

ਸੁਨਾਮ ਊਧਮ ਸਿੰਘ ਵਾਲਾ, 15 ਫਰਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਵੇਲੇ ਜਾਖਲ-ਲੁਧਿਆਣਾ ਰੇਲਵੇ ਲਾਈਨ'ਤੇ ਸਥਾਨਕ ਫਲਾਈ ਓਵਰ ਨੇੜੇ ਇਕ ਨੌਜਵਾਨ ਵਲੋਂ ਰੇਲ ਗੱਡੀ ਹੇਠ ਆਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ।ਸੁਨਾਮ ਊਧਮ ਸਿੰਘ ਵਾਲਾ ਜੀਆਰਪੀ ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਨਾਗਰਾ ਦਾ ਜਗਸੀਰ ਸਿੰਘ ਸਾਲ ਕੁ ਪਹਿਲਾਂ ਕਿਸੇ ਵਜ੍ਹਾ ਸਿਰ 'ਤੇ ਸੱਟ ਲੱਗਣ ਕਾਰਨ ਕੰਮਕਾਜ ਕਰਨ ਤੋਂ ਆਹਰੀ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।ਇਸ ਦੇ ਚੱਲਦਿਆਂ ਅੱਜ ਦੁਪਹਿਰ ਲਗਭਗ ਡੇਢ ਕੁ ਵਜੇ ਜਗਸੀਰ ਸਿੰਘ (27) ਪੁੱਤਰ ਗੁਰਚਰਨ ਸਿੰਘ ਵਾਸੀ ਨਾਗਰਾ ਨੇ ਜਾਖਲ-ਲੁਧਿਆਣਾ ਰੇਲਵੇ ਲਾਈਨ'ਤੇ ਸ਼ਹਿਰ ਦੇ ਫਲਾਈ ਓਵਰ ਨੇੜੇ ਸੁਨਾਮ ਤੋਂ ਸੰਗਰੂਰ ਜਾ ਰਹੀ ਇਕ ਮਾਲ ਗੱਡੀ ਹੇਠ ਆਕੇ ਖੁਦਕਸ਼ੀ ਕਰ ਲਈ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ 'ਤੇ ਬੀਐਨਐਸਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ