ਸਲਮਾਨ ਖ਼ਾਨ ਦੇ ਪਿਤਾ ਨੂੰ ਕੀਤਾ ਵੈਂਟੀਲੇਟਰ ’ਤੇ ਸ਼ਿਫ਼ਟ
ਮੁੰਬਈ, 18 ਫਰਵਰੀ- ਸਲਮਾਨ ਖਾਨ ਦੇ ਪਿਤਾ ਅਤੇ ਦਿੱਗਜ ਪਟਕਥਾ ਲੇਖਕ ਸਲੀਮ ਖਾਨ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੰਗਲਵਾਰ ਸਵੇਰੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਲੀਮ ਖਾਨ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਬਾਅਦ ਵਿਚ ਦਿਮਾਗ ਵਿਚ ਖੂਨ ਦੇ ਥੱਕੇ ਅਤੇ ਖੂਨ ਵਹਿਣ ਦਾ ਪਤਾ ਲੱਗਿਆ ਤੇ ਇਸ ਸੰਬੰਧੀ ਉਨ੍ਹਾਂ ਦੀ ਅੱਜ ਸਰਜਰੀ ਕੀਤੀ ਜਾ ਸਕਦੀ ਹੈ।
ਹਾਲਾਂਕਿ ਹਸਪਤਾਲ ਵਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰਿਵਾਰ ਦੀ ਇਜਾਜ਼ਤ ਤੋਂ ਬਾਅਦ ਸਵੇਰੇ 11 ਵਜੇ ਇਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਵੇਗਾ।
;
;
;
;
;
;
;