ਬਠਿੰਡਾ ਜਾ ਰਹੇ ਕਰੀਬ ਢਾਈ ਦਰਜਨ ਕਿਸਾਨਾਂ ਨੂੰ ਹਿਰਾਸਤ 'ਚ ਲੈਕੇ ਸੁਨਾਮ ਪੁਲਿਸ ਚੌਂਕੀ ਬਿਠਾਇਆ
ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਜੇਲ੍ਹ ਵਿਚ ਬੰਦ ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਰਿਹਾਈ ਦੀ ਮੰਗ ਨੂੰ ਲੈਕੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਦਾ ਘਿਰਾਉ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲ੍ਹਾਂ ਅਤੇ ਦੋ ਬੀਬੀਆਂ ਸਮੇਤ ਕਰੀਬ ਢਾਈ ਦਰਜਨ ਕਿਸਾਨਾਂ ਨੂੰ ਪੁਲਿਸ ਵਲੋਂ ਮਹਿਲਾਂ ਚੌਂਕ ਅਤੇ ਸ਼ੇਰੋਂ ਤੋਂ ਹਿਰਾਸਤ ਵਿਚ ਲੈਣ ਉਪਰੰਤ ਪੁਲਿਸ ਚੌਂਕੀ ਨਵੀ ਅਨਾਜ ਮੰਡੀ ਸੁਨਾਮ 'ਚ ਬਿਠਾ ਲਿਆ ਗਿਆ। ਜ਼ਿਕਰਯੋਗ ਹੈ ਕਿ ਹਿਰਾਸਤ ਵਿਚ ਲਏ ਗਏ ਕਿਸਾਨਾਂ ਵਿਚ ਗੁਰਮੇਲ ਸਿੰਘ, ਮਿੱਠੂ ਸਿੰਘ,ਵਜੀਰ ਸਿੰਘ,ਭਜਨ ਸਿੰਘ ਦੌਲਾ ਸਿੰਘ ਵਾਲਾ,ਜੀਤ ਸਿੰਘ,ਪਵਿੱਤਰ ਸਿੰਘ,ਗੁਰਦੇਵ ਸਿੰਘ ਸੁਰਜੀਤ ਸਿੰਘ,ਮੁਖਤਿਆਰ ਸਿੰਘ,ਨੈਬ ਸਿੰਘ ਚੱਠਾ ਨਨਹੇੜਾ,ਗੁਰਚਰਨ ਸਿੰਘ ਬਿਗੜਵਾਲ,ਧੰਨਾ ਸਿੰਘ,ਅਮਰਜੀਤ ਸਿੰਘ,ਕੌਰ ਸਿੰਘ ਕਪਿਆਲ,ਗੁਰਜੰਟ ਸਿੰਘ,ਨਾਜਰ ਸਿੰਘ,ਅਮਰੀਕ ਸਿੰਘ, ਗੱਜਣ ਸਿੰਘ,ਬਲਵੀਰ ਸਿੰਘ ਸਾਰੋਂ,ਰਣਦੀਪ ਕੌਰ ਰਟੋਲਾਂ ਅਤੇ ਸੁਖਵਿੰਦਰ ਕੌਰ ਚੱਠੇ ਨੱਕਟੇ ਆਦਿ ਮੌਜੂਦ ਸਨ।
;
;
;
;
;
;
;