ਗੋਰਖਪੁਰ ਵਿਚ ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ 9 ਮਰੀਜ਼ਾਂ ਦੀਆਂ ਅੱਖਾਂ ਕੱਢਵਾਉਣੀਆਂ ਪਈਆਂ ਅਤੇ 9 ਹੋਰਾਂ ਨੇ ਆਪਣੀ ਨਜ਼ਰ ਗੁਆਈ
ਗੋਰਖਪੁਰ, 19 ਫਰਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਗੜ੍ਹ ਗੋਰਖਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਅੱਖਾਂ ਦੇ ਕੈਂਪ ਵਿਚ ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ ਇਨਫੈਕਸ਼ਨ ਹੋਣ ਕਾਰਨ 9 ਮਰੀਜ਼ਾਂ ਦੀ ਇਕ ਅੱਖ ਕੱਢਵਾਉਣੀ ਪਈ ਅਤੇ 9 ਹੋਰਾਂ ਨੇ ਆਪਣੀ ਨਜ਼ਰ ਗੁਆ ਦਿੱਤੀ। ਇਸ ਘਟਨਾ ਤੋਂ ਬਾਅਦ, ਅਧਿਕਾਰੀਆਂ ਨੇ ਹਸਪਤਾਲ ਨੂੰ ਸੀਲ ਕਰ ਦਿੱਤਾ ਅਤੇ ਜਾਂਚ ਦੇ ਆਦੇਸ਼ ਦਿੱਤੇ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਨਿਊ ਰਾਜੇਸ਼ ਹਾਈ-ਟੈਕ ਹਸਪਤਾਲ ਵਿਚ 1 ਫਰਵਰੀ ਨੂੰ ਲਗਾਏ ਗਏ ਅੱਖਾਂ ਦੇ ਕੈਂਪ ਦੌਰਾਨ 30 ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਦੇ 24 ਘੰਟਿਆਂ ਦੇ ਅੰਦਰ, ਕਈ ਮਰੀਜ਼ਾਂ ਨੇ ਗੰਭੀਰ ਦਰਦ ਅਤੇ ਆਪ੍ਰੇਸ਼ਨ ਕੀਤੀ ਗਈ ਅੱਖ ਵਿਚੋਂ ਡਿਸਚਾਰਜ ਦੀ ਸ਼ਿਕਾਇਤ ਕੀਤੀ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘੱਟੋ-ਘੱਟ 18 ਲੋਕਾਂ ਨੂੰ ਇਨਫੈਕਸ਼ਨ ਹੋ ਗਈ ਅਤੇ ਉਨ੍ਹਾਂ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਦਿੱਲੀ, ਲਖਨਊ ਅਤੇ ਵਾਰਾਣਸੀ ਦੇ ਉੱਚ ਕੇਂਦਰਾਂ ਵਿਚ ਰੈਫਰ ਕਰ ਦਿੱਤਾ ਗਿਆ।
;
;
;
;
;
;
;