JALANDHAR WEATHER

ਪ੍ਰਵਾਸੀ ਨੇ ਲੋਹੇ ਦਾ ਪਾਈਪ ਮਾਰ ਕੇ ਮਾਰਿਆ ਆਪਣਾ ਰਿਸ਼ਤੇਦਾਰ, ਪਰਚਾ ਦਰਜ

ਭਵਾਨੀਗੜ੍ਹ, 23 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡ ਘਰਾਚੋਂ ਵਿਖੇ ਇਕ ਪ੍ਰਵਾਸੀ ਵਲੋਂ ਆਪਣੇ ਰਿਸ਼ਤੇਦਾਰ ’ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਦੇਣ ’ਤੇ ਉਸ ਦੀ ਮੌਤ ਹੋ ਜਾਣ ’ਤੇ ਪੁਲਿਸ ਵਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਪੁਲਸ ਨੂੰ ਸ਼ਿਕਾਇਤ ਦਿੰਦਿਆਂ ਨਿਤਿਨ ਕੁਮਾਰ ਸੈਣੀ (32) ਪੁੱਤਰ ਲਾਲ ਬਹਾਦੁਰ ਉਰਫ਼ ਛੋਟੇ ਵਾਸੀ ਮੁਹੱਲਾ ਮੈਦਾਨਪੁਰਾ ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼), ਨੇ ਦੱਸਿਆ ਕਿ ਉਸਦਾ ਪਿਤਾ ਲਾਲ ਬਹਾਦੁਰ (60) ਮੂਨਕ ਦੇ ਪਿੰਡ ਹਮੀਰਗੜ੍ਹ ਵਿਖੇ ਕਿਸੇ ਦੇ ਕੰਮ ਕਰਦਾ ਸੀ। ਲੰਘੀ ਰਾਤ ਉਹ ਆਪਣੇ ਪਿਤਾ ਨਾਲ ਰਿਸ਼ਤੇਦਾਰ ਸ਼ਾਮੂ ਪੁੱਤਰ ਲੰਕੁਸ਼ ਨਾਰਾਇਣ ਵਾਸੀ ਛੋਛਪੁਰ ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼) ਕੋਲ ਪਿੰਡ ਘਰਾਚੋਂ ਸਥਿਤ ਪੋਲਟਰੀ ਫਾਰਮ ’ਤੇ ਆਏ ਸਨ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਲਾਲ ਬਹਾਦੁਰ ਨੇ ਸ਼ਾਮੂ ਤੋਂ ਪੈਸੇ ਲੈਣੇ ਸਨ। ਉਸ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਸ਼ਾਮੂ ਨੇ ਗੁੱਸੇ ਵਿਚ ਆ ਕੇ ਉਸ ਦੀ ਪਾਈਪ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਮਾਮਲਾ ਦਰਜ਼ਜ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ