ਮਾਂ-ਧੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਦੋਵੇਂ ਗੰਭੀਰ ਜ਼ਖ਼ਮੀ
ਮਮਦੋਟ ( ਫ਼ਿਰੋਜ਼ਪੁਰ) 23 ਫ਼ਰਵਰੀ ( ਰਾਜਿੰਦਰ ਸਿੰਘ ਹਾਂਡਾ )- ਕਸਬਾ ਮਮਦੋਟ ਵਿਖੇ ਮਮਦੋਟ- ਫ਼ਿਰੋਜ਼ਪੁਰ ਰੋਡ ਉਤੇ ਪੈਟਰੋਲ ਪੰਪ ਦੇ ਕੋਲ ਪੈਦਲ ਜਾ ਰਹੀਆਂ ਮਾਂਵਾਂ-ਧੀਆਂ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੀੜਤ ਦੋਵਾਂ ਮਹਿਲਾਵਾਂ ਦੀ ਪਹਿਚਾਣ ਵੀਨਾ ਅਤੇ ਸ਼ੀਲੂ ਵਜੋਂ ਦੱਸੀ ਜਾ ਰਹੀ ਹੈ। ਵਾਰਦਾਤ ਦਾ ਪਤਾ ਲੱਗਦਿਆਂ ਹੀ ਥਾਣਾ ਮਮਦੋਟ ਦੀ ਪੁਲਿਸ ਵਾਰਦਾਤ ਵਾਲੀ ਥਾਂ ਉਤੇ ਪਹੁੰਚੀ ਹੋਈ ਹੈ। ਜਾਣਕਾਰੀ ਅਨੁਸਾਰ ਧੀ ਆਪਣੇ ਪਤੀ ਨਾਲ ਨਰਾਜ਼ਗੀ ਦੇ ਚੱਲਦਿਆਂ ਆਪਣੀ ਮਾਂ ਕੋਲ ਆਈ ਹੋਈ ਸੀ ਤੇ ਮਾਂ-ਧੀ ਪੈਟਰੋਲ ਪੰਪ ਤੋਂ ਕਰਮਚਾਰੀਆਂ ਦੀ ਰੋਟੀ ਬਣਾ ਕੇ ਆਪਣੇ ਘਰ ਜਾ ਰਹੀਆਂ ਸਨ ਕਿ ਹਮਲਾਵਰ ਜੋ ਜ਼ਖ਼ਮੀ ਹੋਈ ਧੀ, ਦਾ ਪਤੀ ਦੱਸਿਆ ਜਾ ਰਿਹਾ ਹੈ, ਉਸ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਪੁਲਿਸ ਵਲੋਂ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;